ਚੀਨੀ ਕੰਪਨੀਆਂ ਨੂੰ ਅਮਰੀਕੀ ਸ਼ੇਅਰ ਬਾਜ਼ਾਰ ‘ਚੋਂ ਬਾਹਰ ਕਰਨ ਲਈ ਬਿੱਲ ਪਾਸ

0
554

ਸਿਆਟਲ: -ਅਮਰੀਕਾ ਚੀਨ ‘ਤੇ ਲਗਾਤਾਰ ਆਪਣਾ ਦਬਾਅ ਬਣਾ ਰਿਹਾ ਹੈ | ਇਸੇ ਲੜੀ ਤਹਿਤ ਯੂ.ਐਸ.ਸੈਨੇਟ ਨੇ ਚੀਨੀ ਕੰਪਨੀਆਂ ਨੂੰ ਯੂ.ਐਸ.ਏ. ਸ਼ੇਅਰ ਬਾਜ਼ਾਰ ਵਿਚੋਂ ਬਾਹਰ ਕੱਢਣ ਲਈ ਇਕ ਬਿੱਲ ਪਾਸ ਕੀਤਾ | ਪਾਸ ਕੀਤੇ ਬਿੱਲ ਅਨੁਸਾਰ ਚੀਨੀ ਕੰਪਨੀਆਂ ਨੂੰ ਆਪਣੇ ਸ਼ੇਅਰਾਂ ਨੂੰ ਯੂ.ਐਸ. ਐਕਸਚੈਂਜਾਂ ‘ਤੇ ਸੂਚੀਬੱਧ ਕਰਨ ‘ਤੇ ਪਾਬੰਦੀ ਲਗਾ ਸਕਦਾ ਹੈ, ਜਦੋਂ ਤੱਕ ਉਹ ਆਡਿਟ ਅਤੇ ਨਿਯਮਾਂ ਦੇ ਮਿਆਰਾਂ ਦੀ ਪਾਲਣਾ ਨਹੀਂ ਕਰਦਾ | ਇਸ ਬਿੱਲ ਨੂੰ ਰਿਪਬਲਿਕਨ ਸੈਨੇਟਰ ਜ਼ੋਨ ਕੈਨੇਡੀ ਅਤੇ ਡੈਮੋਕ੍ਰੇਟਿਕ ਸੈਨੇਟਰ ਕ੍ਰਿਸ ਵੈਨ ਹੋਲਨ ਨੇ ਸਾਂਝੇ ਤੌਰ ‘ਤੇ ਪਾਸ ਕੀਤਾ | ਹਾਲਾਂਕਿ ਇਸ ਬਿੱਲ ਨੂੰ ਲਾਜ਼ਮੀ ਬਣਨ ਲਈ ਉਪਰਲੇ ਸਦਨ ਤੋਂ ਪਾਸ ਕਰਵਾਉਣਾ ਪਵੇਗਾ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖ਼ਤ ਹੋਣੇ ਹਨ | ਰਿਪੋਰਟ ਅਨੁਸਾਰ ਲਗਪਗ 800 ਚੀਨੀ ਕੰਪਨੀਆਂ ਯੂ. ਐਸ. ਸਟਾਕ ਮਾਰਕੀਟ ਵਿਚ ਰਜਿਸਟਰ ਹਨ | ਯੂ. ਐਸ. ਦੇ ਫ਼ੈਸਲੇ ਨਾਲ ਅਲੀਬਾਬਾ ਤੇ ਬੈਦੂ ਵਰਗੀਆਂ ਵੱਡੀਆਂ ਚੀਨੀ ਕੰਪਨੀਆਂ ਨੂੰ ਵੱਡਾ ਝਟਕਾ ਲਗ ਸਕਦਾ ਹੈ |