ਹਾਂਗਕਾਂਗ(ਪੰਜਾਬੀ ਚੇਤਨਾ): ਚੀਨ ਵੱਲੋਂ ਬੀਤੇ ਕੱਲ ਇਹ ਗੱਲ ਸਪਸ਼ਟ ਕਰ ਦਿੱਤੀ ਗਈ ਕਿ ਹਾਂਗਕਾਂਗ ਵਿਚ ਲਾਗੂ ਹੋਣ ਵਾਲੇ ‘ਨੈਸ਼ਨਲ ਸਕਿਉਰਟੀ ਐਕਟ’ ਵਿਚ ਸੋਸ਼ਲਮੀਡੀਏ ਤੇ ਕੋਈ ਪਾਬੰਦੀ ਨਹੀ ਹੋਵੇਗੀ ਜਿਸ ਤਰਾਂ ਕਿ ਕੁਝ ਮੀਡੀਆ ਦੱਸ ਰਿਹਾ ਹੈ। ਚੀਨੀ ਸਰਕਾਰ ਵੱਲੀ ਜਾਰੀ ਕੀਤੀ ਜਾਣਕਾਰੀ ਅਨੁਸਾਰ ਲੋਕੀ ਹਰ ਤਰਾਂ ਦਾ ਸੋਸ਼ਲ ਮੀਡੀਆ ਜਿਵੇਂ ਕਿ ਯੂਟਿਉਬ, ਵੱਟਸ ਅੱਪ, ਫੇਸ ਬੁੱਕ ਆਦਿ ਦੀ ਖੁੱਲ ਕੇ ਵਰਤੋਂ ਕਰਦੇ ਰਹਿਣਗੇ। ਇਸ ਤੋਂ ਇਲਾਵਾ ਉਨਾਂ ਨੂੰ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦੀ ਅਜ਼ਾਦੀ ਵੀ ਰਹੇਗੀ ਤੇ ਉਹ ਹੁਣ ਦੀ ਤਰਾਂ ਹੀ ਤਿਨਾਮੈਨ ਚੌਂਕ ਦੀ ਯਾਦ ਵਿਚ ਸਮਾਗਮ ਵੀ ਕਰ ਸਕਣਗੇ।
ਇਸ ਦੇ ਉਲਟ ਸਰਕਾਰ ਵਿਰੋਧੀ ਕਹਿ ਰਹੇ ਹਨ ਕਿ ਚੀਨ ਦੇ ਇਸ ਨਵੇਂ ਕਦਮ ਤੋਂ ਬਾਅਦ ਹਾਂਗਕਾਂਗ ਵਿਚ ਲਾਗੂ ਇੱਕ ਦੇਸ਼-ਦੋ ਸਿਸਟਮ ਵਾਲਾ ਫਾਰਮੂਲਾ ਖਤਮ ਹੋ ਜਾਵੇਗਾ ਅਤੇ ਹਾਂਗਕਾਂਗ ਸਿਧੇ ਚੀਨ ਦੇ ਅਧਿਕਾਰ ਖੇਤਰ ਵਿਚ ਆ ਜਾਵੇਗਾ। ਇਸ ਐਕਟ ਸਬੰਧੀ ਹਰ ਗੱਲ ਉਸ ਵੇਲੇ ਹੀ ਸਾਫ ਹੋਣ ਦੀ ਸੰਭਾਵਨਾ ਹੈ ਜਦ ਇਹ ਐਕਟ ਬੀਜਿੰਗ ਵਿਚ ਚੱਲ ਰਹੀ ਨੈਸਲਨ ਪੀਪਲਜ਼ ਕਾਂਗਰਸ ਵਿਚ ਪੇਸ਼ ਹੋਵੇਗਾ ਅਤੇ ਪਾਸ ਹੋ ਜਾਵੇਗਾ, ਜਿਸ ਦੀ 28 ਮਈ ਨੂੰ ਹੋਣ ਦੀ ਗੱਲ ਕਹੀ ਜਾ ਰਹੀ ਹੈ।