ਸਿਹਤ ਵਿਭਾਗ ਵੱਲੋਂ ਸਖਤ ਚਿਤਾਵਨੀ।

0
1179

ਹਾਂਗਕਾਂਗ(ਪਚਬ): ਦੁਨੀਆਂ ਸਮੇਤ ਹਾਂਗਕਾਂਗ ਵਿਚ ਵੀ ਕੋਰਨਾ ਵਾਇਰਸ ਦਾ ਕਰੋਪ ਜਾਰੀ ਹੈ। ਇਸ ਤੇ ਚਿੰਤਾ ਪ੍ਰਗਟ ਕਰਦੇ ਹੋਏ ਸਿਹਤ ਵਿਭਾਗ ਨੇ ਇਕ ਵਾਰ ਫਿਰ ਸਖਤ ਚਿਤਾਵਨੀ ਜਾਰੀ ਕੀਤੀ ਹੈ। ਸਿਹਤ ਵਿਭਾਗ ਦੇ ਬਲਾਰੇ ਅਨੁਸਾਰ ਅਜੇ ਵੀ ਹਾਂਗਕਾਂਗ ਵਿਚ ਰੋਜਾਨਾਂ ਨਵੇ ਕੇਸ ਸਾਹਮਣੇ ਆ ਰਹੇ ਹਨ, ਇਨਾਂ ਵਿਚ ਜਿਆਦਾ ਲੋਕਾਂ ਦੇ ਸਮੂੰਹ ਵਿਚੋ ਪੈਦਾ ਹੋ ਰਹੇ ਹਨ। ਇਹ ਜਿਆਦਾ ਕਰਕੇ ਧਾਰਮਿਕ ਅਤੇ ਸਮਾਜਿਕ ਇਕੱਠ ਵਾਲੀਆਂ ਥਾਵਾਂ ਤੇ ਇਕ ਤੋਂ ਦੂਜੇ ਵਿਅਕਤੀ ਨੂੰ ਹੋ ਰਹੇ ਹਨ।ਇਸ ਲਈ ਲੋਕਾਂ ਨੂੰ ਅਜਿਹੇ ਇਕੱਠਾਂ ਵਿਚ ਜਾਣ ਤੇ ਸਕੋਚ ਕਰਨਾ ਚਾਹੀਦਾ ਹੈ ਤਾਂ ਕਿ ਹਰ ਇਕ ਦਾ ਬਚਾਓ ਹੋਵੇ। ਇਸ ਤੋਂ ਇਲਾਵਾ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਕਰੋ ਅਤੇ ਨਿੱਜੀ ਸਫਾਈ ਵੱਲ ਵੱਧ ਧਿਆਨ ਦਿਤਾ ਜਾਵੇ।ਤਾਜ਼ਾ ਜਾਣਕਾਰੀ ਅਨੁਸਾਰ ਹਾਂਗਕਾਂਗ ਵਿਚ ਇਸ ਬਿਮਾਰੀ ਤੋਂ ਪੀੜਤਾਂ ਦੀ ਗਿਣਤੀ 93 ਹੋੲ ਗਈ ਹੈ ਇਨਾਂ ਵਿਚ 13 ਉਹ ਵਿਅਕਤੀ ਹਨ ਜੋ ਕਿ ਨੋਰਥ ਪੁਇਟ ਸਥਿਤ ਧਾਰਮਿਕ ਸਧਾਨ ਵਿਚ ਜਾਦੇ ਹਨ। ਇਸੇ ਦੌਰਨਾ ਤਿਨ ਹਾਓ ਸਿਥਤ ਇਕ ਪੀੜਤ ਪਰਿਵਾਰ ਦੇ ਕੱਤੇ ਵਿਚ ਵੀ ਕਰੋਨਾ ਵਾੲਰਿਸ ਦੇ ਲੱਛਣ ਪਾਏ ਗਏ ਹਨ।