ਹਾਂਗਕਾਂਗ(ਪਚਬ): ਜਾਨਲੇਵਾ ਕੋਰੋਨਾ ਵਾਇਰਸ ਨੇ ਚੀਨ ਦਾ ਬੁਰਾ ਹਾਲ ਕਰ ਦਿੱਤਾ ਹੈ। ਹੁਣ ਚੀਨੀ ਕਰੰਸੀ ਵੀ ਇਸ ਵਾਇਰਸ ਦੀ ਲਪੇਟ ‘ਚ ਆ ਗਈ ਹੈ। ਵਾਇਰਸ ਦਾ ਪ੍ਰਭਾਵ ਹੁਣ ਚੀਨ ਦੀ ਕਰੰਸੀ ‘ਤੇ ਦਿਖਾਈ ਦੇ ਰਿਹਾ ਹੈ। ਖ਼ਾਸਕਰ ਕਾਗਜ ਦੇ ਨੋਟਾਂ ਨਾਲ ਵਾਇਰਸ ਫੈਲਣ ਦਾ ਖਤਰਾ ਵੱਧਦਾ ਜਾ ਰਿਹਾ ਹੈ। ਕਾਗਜ ਦੇ ਨੋਟਾਂ ਰਾਹੀਂ ਵੀ ਕੋਰੋਨਾ ਵਾਇਰਸ ਫੈਲ ਰਿਹਾ ਹੈ।
ਅਜਿਹੇ ‘ਚ ਚੀਨ ਨੇ 84,000 ਕਰੋੜ ਦੇ ਨੋਟ ਨਸ਼ਟ ਕਰਨ ਦੇ ਆਦੇਸ਼ ਦਿੱਤੇ ਹਨ। ਚੀਨੀ ਸਰਕਾਰ ਨੇ ਵਾਇਰਸ ਪੀੜਤ ਲੋਕਾਂ ਦੇ ਹੱਥਾਂ ਰਾਹੀਂ ਬਾਜ਼ਾਰ ‘ਚ ਪਹੁੰਚੇ ਨੋਟਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਹਸਪਤਾਲਾਂ, ਜਨਤਕ ਆਵਾਜਾਈ, ਜਨਤਕ ਥਾਵਾਂ ‘ਤੇ ਵਰਤੇ ਜਾਣ ਵਾਲੇ ਕਾਗਜ਼ੀ ਨੋਟ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਗਏ ਹਨ। ਅਜਿਹੀ ਸਥਿਤੀ ‘ਚ ਸਰਕਾਰ ਨੇ ਇਨ੍ਹਾਂ ਕਾਗਜ਼ੀ ਨੋਟਾਂ ਨੂੰ ਨਸ਼ਟ ਕਰਨ ਦੇ ਆਦੇਸ਼ ਦਿੱਤੇ ਹਨ, ਜੋ ਹਸਪਤਾਲਾਂ, ਬਾਜ਼ਾਰਾਂ ਅਤੇ ਆਵਾਜਾਈ ਸੇਵਾਵਾਂ ਤੋਂ ਆਏ ਹਨ।