ਹਾਂਗਕਾਂਗ(ਪਚਬ): ਕਰੋਨਾ ਵਾਇਰਸ ਜਿਸ ਨੁੰ ਵੂਹਾਨ ਵਾਇਰਸ ਦੇ ਨਾਮ ਨਾਲ ਵੀ ਜਾਣਿਆ ਜਾਦਾ ਹੈ, ਦਾ ਕਹਿਰ ਜਾਰੀ ਹੈ। ਚੀਨੀ ਦੇ ਸਿਹਤ ਵਿਭਾਗ ਦੁਆਰਾ ਜਾਰੀ ਅੰਕੜੈ ਦਸਦੇ ਹਨ ਕਿ ਉਥੇ ਪਿਛਲੇ 24 ਘੰਟਿਆ ਦੌਰਾਨ 242 ਮੌਤਾਂ ਹੋਈਆਂ ਹਨ ਤੇ 14,840 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤਰਾਂ ਹੁਣ ਤੱਕ ਇਸ ਬਿਮਾਰੀ ਨਾਲ ਕੁਲ 1363 ਮੌਤਾਂ ਹੋ ਚੁੱਕੀਆਂ ਹਨ ਤੇ ਇਸ ਬਿਮਾਰੀ ਤੋ 60,062 ਲੋਕੀ ਪ੍ਰਭਾਵਤ ਹਨ। ਇਸੇ ਦੌਰਾਨ ਇਸ ਬਿਮਾਰੀ ਤੋ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ 5680 ਦੱਸੀ ਗਈ ਹੈ।
ਹਾਂਗਕਾਂਗ ਵਿਚ ਵੀ ਇਕ 25 ਸਾਲਾ ਵਿਅਕਤੀ ਪਹਿਲਾਂ ਇਨਸਾਨ ਹੈ ਜੋ ਇਸ ਬਿਮਾਰੀ ਦੀ ਪਕੜ ਤੋ ਬਾਹਰ ਆਇਆ ਹੈ। ਹਾਂਗਕਾਂਗ ਵਿਚ ਇਸ ਬਿਮਾਰੀ ਦੇ ਮਰੀਜ਼ਾ ਦੀ ਗਿਣਤੀ ਹੁਣ 50 ਹੋ ਗਈ ਹੈ।