ਹਾਂਗਕਾਂਗ (ਪਚਬ): ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਖ਼ਾਲਸਾ ਦੀਵਾਨ ਹਾਂਗਕਾਂਗ ਵਲੋਂ ਕਈ ਸਮਾਗਮ ਕੀਤੇ ਜਾ ਰਹੇ ਹਨ। ਇਸੇ ਸਬੰਧ ਵਿੱਚ ਭਾਰਤ ਸਰਕਾਰ ਵੱਲੋਂ ਜਾਰੀ ਡਾਕ ਟਿਕਟਾਂ ਵੀ ਇੱਕ ਸਮਾਗਮ ਦੌਰਾਨ ਸੰਗਤ ਅੱਗੇ ਜਾਰੀ ਕੀਤੀਆਂ ਗਈਆਂ। ਇਨਾਂ ਨੂੰ ਜਾਰੀ ਕਰਨ ਲਈ ਹਾਂਗਕਾਂਗ ਸਥਿਤ ਭਾਰਤੀ ਕੌਂਸਲ ਜਨਰਲ ਸ੍ਰੀਮਤੀ ਪ੍ਰਿਅੰਕਾ ਚੌਹਾਨ ਜੀ ਵਿਸ਼ੇਸ ਤੌਰ ਤੇ ਗੁਰੂਘਰ ਆਏ । ਇਸ ਸਮੇਂ ਉਨਾਂ ਨਾਲ ਹਾਂਗਕਾਂਗ ਦੇ ਉੱਘੇ ਸਮਾਜ ਸੇਵੀ ਤੇ ਵਿਉਪਾਰੀ ਸ਼੍ਰੀ ਹੈਰੀ ਬੰਗਾ ਵੀ ਸਨ। ਕਮੇਟੀ ਵੱਲੋ ਉਨਾਂ ਦਾ ਸਨਮਾਨ ਚਿੰਨ ਦੇ ਕੇ ਧੰਨਵਾਦ ਕੀਤਾ ਗਿਆ।