ਚਾਰ ਸਾਲਾਂ ਲਈ ਖਾਮੋਸ਼ ਹੋਈ ਬਿੱਗ ਬੈਨ

0
412

ਲੰਡਨ, 21 ਅਗਸਤ 2017— ਲੰਡਨ ਦੀ ਮਸ਼ਹੂਰ ਬਿੱਗ ਬੈਨ ਘੜੀ 2021 ਤੱਕ ਲਈ ਖਾਮੋਸ਼ ਹੋ ਗਈ ਹੈ ਕਿਉਂਕਿ 2.9 ਕਰੋੜ ਪਾਉਂਡ ਦੀ ਲਾਗਤ ਨਾਲ ਇਸ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ। ਐਲੀਜ਼ਾਬੈਥ ਟਾਵਰ ‘ਚ ਲੱਗੀ ਬਿੱਗ ਬੈਨ 2021 ਤੱਕ ਨਹੀਂ ਵੱਜੇਗੀ ਹਾਲਾਂਕਿ ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ਵਰਗੇ ਮਹੱਤਵਪੂਰਨ ਮੌਕਿਆਂ ‘ਤੇ ਇਸ ਦੀ ਵਰਤੋਂ ਕੀਤੀ ਜਾਵੇਗੀ। ਇਸ ਮਾਮਲੇ ਨੂੰ ਲੈ ਕੇ ਸੀਨੀਅਰ ਨੇਤਾਵਾਂ ਦੇ ਵਿਚਕਾਰ ਬਹੁਤ ਬਹਿਸ ਦੇਖਣ ਨੂੰ ਮਿਲ ਰਹੀ ਹੈ।
ਪ੍ਰਧਾਨ ਮੰਤਰੀ ਟੇਰੀਜਾ ਮੇ ਤੇ ਕਈ ਸੰਸਦ ਮੈਂਬਰਾਂ ਨੇ ਇਸ ਘੰਟੀ ਨੂੰ ਚਾਰ ਸਾਲ ਲਈ ਬੰਦ ਕਰਨ ਨੂੰ ਲੈ ਕੇ ਇਤਰਾਜ਼ ਜਤਾਇਆ ਹੈ। ਮੇ ਨੇ ਕਿਹਾ ਕਿ ਇਹ ਸਹੀ ਨਹੀਂ ਹੋਵੇਗਾ ਕਿ ਇਤਿਹਾਸਿਤ ਘੰਟੀ ਦੀ ਆਵਾਜ਼ 2021 ਤੱਕ ਨਹੀਂ ਸੁਣੀ ਜਾ ਸਕੇਗੀ ਤੇ ਉਨ੍ਹਾਂ ਨੇ ਇਸ ਪ੍ਰਸਤਾਵ ‘ਤੇ ਪੁਨਰਵਿਚਾਰ ਦੀ ਗੱਲ ਕਹੀ। ਘੰਟੀ ਬੰਦ ਕਰਨ ਦਾ ਫੈਸਲਾ ਕਰਨ ਵਾਲੇ ਹਾਊਸ ਆਫ ਕਾਮਨਜ਼ ਦੇ ਅਧਿਕਾਰੀਆਂ ਨੇ ਕਿਹਾ ਕਿ ਘੰਟੀ ਵੱਜਣ ਦੀ ਸਥਿਤੀ ‘ਚ ਸੁਰੱਖਿਅਤ ਢੰਗ ਨਾਲ ਕੰਮ ਨਹੀਂ ਕਰ ਸਕਣਗੇ। ਫਿਲਹਾਲ, ਉਨ੍ਹਾਂ ਨੇ ਇਹ ਵਾਅਦਾ ਕੀਤਾ ਕਿ ਇਸ ਦੇ ਸਮੇਂ ਨੂੰ ਲੈ ਕੇ ਸਮੀਖਿਆ ਕੀਤੀ ਜਾ ਰਹੀ ਹੈ।