ਪੌਰਨ ਦੇ ਟਾਕਰੇ ਲਈ ਭਾਰਤ ਦੇ ਗੁਆਂਢੀ ਦੇਸ਼ ਚੀਨ ਨੇ ਵੱਖਰੀ ਤਰਕੀਬ ਕੱਢੀ ਹੈ। ਚੀਨ ਨੇ ਫੈਸਲਾ ਲਿਆ ਹੈ ਕਿ ਜੋ ਵਿਅਕਤੀ ਕਿਸੇ ਵੱਲੋਂ ਪੌਰਨ ਦੇਖੇ ਜਾਣ ਦੀ ਸੂਚਨਾ ਦੇਵੇਗਾ, ਉਸ ਨੂੰ ਵੱਡਾ ਨਕਦ ਇਨਾਮ ਦਿੱਤਾ ਜਾਵੇਗਾ।
ਖ਼ਬਰਾਂ ਮੁਤਾਬਕ ਚੀਨੀ ਸਰਕਾਰ ਨੇ ਪੌਰਨ ਦੇਖਣ ਵਾਲਿਆਂ ਦੀ ਸ਼ਿਕਾਇਤ ਕਰਨ ਵਾਲੇ ਨੂੰ 6,00,000 ਯੁਆਨ ਯਾਨੀ 86,000 ਡਾਲਰ ਤਕਰੀਨਬ 62,07,000 ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ। ਇਸ ਤੋਂ ਪਹਿਲਾਂ ਇਹ ਇਨਾਮੀ ਰਾਸ਼ੀ ਇਸ ਤੋਂ ਅੱਧੀ ਸੀ।
ਚੀਨ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਦੇਸ਼ ਦੇ ਨਾਗਰਿਕਾਂ ਦੀ ਪੌਰਨ ਪ੍ਰਤੀ ਵਧਦੀ ਖਿੱਚ ਕੌਮੀ ਏਕਤਾ ਨੂੰ ਖ਼ਤਰੇ ਵਿੱਚ ਪੈ ਰਹੀ ਹੈ। ਹਾਲ ਹੀ ਵਿੱਚ ਸਾਈਬਰਸਪੇਸ ਐਡਮਿਨਿਸਟ੍ਰੇਸ਼ਨ ਆਫ਼ ਚਾਈਨਾ ਨੇ ਕਿਹਾ ਕਿ ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ 9,800 ਖਾਤੇ ਸਾਫ਼ ਕੀਤੇ ਹਨ। ਤਕਨੀਕੀ ਤੌਰ ‘ਤੇ ਰੋਕਾਂ ਲਾਏ ਜਾਣ ਦੇ ਬਾਵਜੂਦ ਸਫ਼ਲਤਾ ਨਾ ਹਾਸਲ ਕਰ ਸਕਣ ‘ਤੇ ਸਰਕਾਰ ਨੇ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।