ਹਾਂਗਕਾਂਗ ਚ’ ਫਿਰ ਹਿੰਸਕ ਰਿਹਾ ਇਕ ਹੋਰ ਵੀਕ ਐਡ

0
684

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਚੱਲ ਰਹੇ ਹਵਾਲਗੀ ਬਿੱਲ ਵਿਰੋਧੀ ਅਦੋਲਨ ਕਾਰਨ ਇੱਕ ਹੋਰ ਹਫਤਾ ਹਿੰਸਕ ਘਟਨਾਵਾਂ ਨਾਲ ਸਮਾਪਤ ਹੋਇਆ। ਹਰ ਵਾਰ ਦੀ ਤਰਾਂ ਹੀ ਇਸ ਵਾਰ ਵੀ ਮੁੱਖ ਨਿਸ਼ਾਨਾ ਮੈਟਰੋ ਸ਼ਟੇਸਨ ਹੀ ਰਹੇ। ਵਿਖਾਵਾਕਾਰੀਆਂ ਨੇ ਸਿੰਗ ਯੀ, ਸ਼ਾ ਟਿਨ ਤੇ ਕੁਆਈ ਫੁੰਗ ਸਟੇਸ਼ਨ ਤੇ ਨੁਕਸਾਨ ਕੀਤਾ ਗਿਆ । ਇਸ ਤੋ ਬਾਅਦ ਇਹਨਾਂ ਸਟੇਸ਼ਨਾਂ ਤੋ ਇਲਾਵਾ ਮੋਕੁੱਕ, ਕਾਲਨੋ ਤੇ ਪ੍ਰਿਸ਼ ਐਡਵਰਡ ਸਟੇਸਨ ਵੀ ਬੰਦ ਕਰ ਦਿਤੇ ਗਏ। ਅਸਲ ਵਿਚ ਕਹਾਣੀ ਸਾਟਿਨ ਸਥਿਤ ਇਕ ਮਾਲ ਤੋ ਸੁਰੂ ਹੋਈ। ਇਥੈ ਇਕੱਠੇ ਹੋ ਕੇ ਵਿਖਾਵਕਾਰੀਆਂ ਨੇ ਪਹਿਲਾਂ ਕੁਝ ਨਾਹਰੇ ਲਾਏ , ਫਿਰ ਆਪਣੇ ਗੀਤ ਗਾਏ ਤੇ ਇਥੇ ਹੀ ਇਕ ਚੀਨੀ ਝੰਡੇ ਦਾ ਨਿਰਾਦਰ ਵੀ ਕੀਤਾ। ਇਸ ਬਾਅਦ ਉਨਾਂ ਨੇ ਇਸ ਮਾਲ ਵਿਚ ਸਥਿਤ ਚੀਨੀ ਪੱਖੀ ਵਿਉਪਾਰਕ ਦੁਕਾਨਾਂ ਤੇ ਹਮਲੇ ਕੀਤੇ। ਬਹੁਤ ਸਾਰੀਆਂ ਦੁਕਾਨਾਂ ਨੂੰ ਬੰਦ ਕਰਨ ਦੀ ਨੌਬਿਦ ਤੱਕ ਆ ਗਈ। ਇਸ ਤੇ ਪੁਲੀਸ਼ ਨੇ ਇਸ ਮਾਲ ਵੱਲ ਮਾਰਚ ਸੁਰੂ ਕੀਤਾ ਤਾਂ ਵਿਖਾਵਾਕਾਰੀ ਹੋਰ ਇਲਾਕਿਆ ਵੱਲ਼ ਖਿਲਰ ਗਏ। ਉਨਾਂ ਨੇ ਕਈ ਰਾਹਾਂ ਵਿਚ ਰੋਕਾਂ ਬਣਾਈਆਂ ਅਤੇ ਅੱਗਾਂ ਵੀ ਲਾਈਆਂ। ਪੁਲੀਸ਼ ਨਾਲ ਕਈ ਥਾਵਾਂ ਤੇ ਝੜਪਾਂ ਹੋਈਆਂ , ਉਨਾਂ ਪੁਲੀਸ ਤੇ ਪੈਟਰੋਲ ਬੰਬ ਵੀ ਸੁੱਟੇ। ਪੁਲੀਸ਼ ਨੇ ਅਥਰੂ ਗੈਸ ਸਮੇਤ ਕਈ ਤਰਾਂ ਦੇ ਬਲ ਦੀ ਵਰਤੋਂ ਕੀਤੀ।ਇਸੇ ਤਰਾਂ ਦੇ ਹਾਲਤ ਹੀ ਸਨਿਚਰਵਾਰ ਨੂੰ ਵੀ ਕਈ ਥਾਂਈ ਦੇਖਣ ਨੂੰ ਮਿਲੇ। ਅੱਜ ਸੇਵੇਰੇ ਕਰੀਬ 2 ਵਜੇ ਤੱਕ ਵਿਖਾਵਾਕਾਰੀ ਮੋਕੁੱਕ ਇਲਾਕੇ ਵਿਚ ਰਹੇ ਤੇ ਇਸ ਤੋਂ ਬਾਅਦ ਉਹ ਚਲੇ ਗਏ।


ਬੀਤੇ ਕੱਲ ਹੀ ਅਦੋਲਨਕਾਰੀਆਂ ਨੇ ਇਕ ਵਾਰ ਫਿਰ ਹਵਾਈ ਅੱਡੇ ਵੱਲ ਜਾਣ ਵਾਲੀਆਂ ਸੜਕਾਂ ਤੇ ਅਵਾਜਾਈ ਰੋਕਣ ਦਾ ਸੱਦਾ ਦਿੱਤਾ ਸੀ। ਇਸ ਕਾਰਨ ਇਕ ਵਾਰ ਫਿਰ ਹਵਾਈ ਅੱਡੇ ਵੱਲ ਜਾਣ ਵਾਲੇ ਰਾਸਤਿਆ ਤੇ ਪੁਲੀਸ਼ ਨੇ ਨਾਕੇ ਲਾਏ ਹੋਏ ਸਨ। ਹਵਾਈ ਅੱਡ ਨੂੰ ਜਾਣ ਵਾਲੀ ਮੈਟਰੋ ਵੀ ਸਿੱਧੀ ਹਾਂਗਕਾਂਗ ਸਟੇਸ਼ਨ ਤੋ ਹਵਾਈ ਅੱਡੇ ਤੇ ਜਾ ਕੇ ਰੁਕਦੀ ਸੀ। ਇਥੈ ਵੀ ਭਾਰੀ ਪੁਲੀਸ਼ ਬਲ ਮੌਜੂਦ ਸਨ। ਹਵਾਈ ਅਵਾਜਈ ਵਿਚ ਕੋਈ ਰੁਕਾਵਟ ਨਹੀ ਆਈ ਪਰ ਮੁਸਾਫਰਾਂ ਨੁੰ ਦਿਕਤਾਂ ਦਾ ਸਾਹਮਣਾ ਕਰਨ ਪਿਆ।
ਪੁਲੀਸ ਨੇ ਇਕ ਵਾਰ ਫਿਰ ਵਿਖਾਵਕਾਰੀਆਂ ਵਰਗੇ ਕਾਲੇ ਕੱਪੜਿਆ ਵਿਚ ਪੁਲੀਸ਼ ਭੇਜ ਕੇ ਕਈ ਗਿਰਫਤਾਰੀਆਂ ਕੀਤੀਆਂ। ਕਈ ਥਾਵਾਂ ਤੇ ਪੁਲੀਸ ਨੁੰ ਆਮ ਨਾਗਰਿਕਾਂ ਦੇ ਵਿਰੋਧ ਦਾ ਸਮਾਹਮਣਾ ਵੀ ਕਰਨਾ ਪਿਆਂ ਤੇ ਪੁਲੀਸ ਨੂੰ ਪਿੱਛੇ ਵੀ ਹਟਨਾ ਪਿਆ।
ਚੀਨ ਆਪਣੇ ਸਥਾਪਨਾ ਦੇ 70 ਸਾਲ ਪਹਿਲੀ ਅਕਤੂਬਰ ਨੂੰ ਮਨਾ ਰਿਹਾ ਹੈ। ਇਸ ਸਬੰਧੀ ਹੋਏ ਇਕ ਸਮਾਗਮ ਵਿਚ ਸ਼ਾਮਲ ਹੋਣ ਆਏ ਇਕ ਮਨਿਸਟਰ ਨੂੰ ਵਿਖਾਵਾਕਰੀਆਂ ਨੇ ਘੇਰ ਲਿਆ ਤੇ ਉਸ ਦੀ ਕਾਰ ਉਤੇ ਕਈ ਕੁਝ ਸੁੱਟਣ ਲੱਗੇ । ਇਸ ਕਾਰਨ ਉੁਸ ਦੀ ਕਾਰ ਨੂੰ ਨੁਕਸਾਨ ਵੀ ਹੋਇਆ। ਫਿਰ ਦੰਗਾ ਰੋਕੂ ਪਲੀਸ ਨੇ ਆ ਕੇ ਉਸ ਨੂੰ ਉੱਥੋ ਕੱਢਿਆ।
ਮੈਟਰੋ ਦੇ ਕਈ ਸਟੇਸ਼ਨਾ ਨੂੰ ਨੁਕਾਸਨ ਹੋਣ ਤੋ ਬਾਅਦ ਵੀ ਅੱਜ ਸਵੇਰੇ ਇਸ ਦੀ ਸੇਵਾ ਆਮ ਵਾਗ ਸੀ ਤੇ ਸਭ ਸਟੇਸਨ ਖੁੱਲੇ ਸਨ।