ਸਿਆਸੀ ਤੂਫਾਨ ਦੌਰਾਨ ਸਮੁੰਦਰੀ ਤੂਫਾਨ ਨੇ ਘੇਰਿਆ ਹਾਂਗਕਾਂਗ

0
833

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਫਿਚਲੇ 2ਮਹੀਨੇ ਤੋ ਵੀ ਵੱਧ ਸਮੇ ਤੋ ਇਕ ਸਿਆਸੀ ਤੁਫਾਨ ਚੱਲ ਰਿਹਾ ਹੈ, ਉਹ ਹੈ ਹਵਾਲਗੀ ਬਿਲ ਦੇ ਵਿਰੋਧ ਵਿਚ ਹੋ ਰਹੇ ਵਿਖਾਵੇ । ਹੁਣ ਅਚਾਨਕ ਕੱਲ ਤੋ ਇਕ ਸਮੁੰਦਰੀ ਤੁਫਾਨ ਵੀ ਹਾਂਗਕਾਂਗ ਵੱਲ ਆ ਰਿਹਾ ਹੈ ਜਿਸ ਕਾਰਨ ਰਾਤ ਤੋ ਹੀ ਤੇਜ ਹਵਾਵਾਂ ਚੱਲ ਰਹੀਆਂ ਹਨ। ਅੱਜ ਸਵੇਰੇ 10 ਕੁ ਵਜੇ ਮੋਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਕਿ ਦੁਪਿਹਰ 12 ਵਜੇ ਤੋਂ 2 ਵਜੇ ਦੌਰਾਨ ਸਮੁੰਦਰੀ ਤੁਫਾਨ ਵਾਲਾ ਨੰਬਰ 8 ਸਕੇਤ ਜਾਰੀ ਕਰ ਦਿਤਾ ਜਾਵੇਗੀ। ਇਸ ਨਾਲ ਜਿਥੇ ਭਾਰੀ ਮੀਹ ਦੀ ਭਵਿੱਖਵਾਣੀ ਹੈ ਉਥੈ ਹੀ ਤੇਜ ਹਵਾਵਾਂ ਚੱਲਗਣੀ। ਬਹੁਤੇ ਅਦਾਰੇ ਬੰਦ ਹੋ ਜਾਣਗੇ ਤੇ ਹਵਾਈ ਅਵਾਜਾਈ ਵਿਚ ਵੀ ਰੁਕਵਟ ਪੈ ਸਕਦੀ ਹੈ।