ਜਾਇਦਾਦ ’ਤੇ ਕਬਜ਼ਾ ਕਰਨ ਵਾਲਾ ਮਾਲਕ ਨਹੀਂ ਹੋ ਸਕਦਾ

0
490

ਨਵੀਂ ਦਿੱਲੀ : ਕਿਸੇ ਜਾਇਦਾਦ ਤੇ ਅਸਥਾਈ ਕਬਜ਼ਾ ਕਰਨ ਵਾਲਾ ਵਿਅਕਤੀ ਉਸ ਜਾਇਦਾਦ ਦਾ ਮਾਲਕ ਨਹੀਂ ਹੋ ਸਕਦਾ। ਨਾਲ ਹੀ ਜਾਇਦਾਦ ਦਾ ਅਸਲ ਮਾਲਕ (ਟਾਈਟਲ ਮਾਲਕ) ਅਜਿਹੇ ਵਿਅਕਤੀ ਨੂੰ ਤਾਕਤ ਨਾਲ ਕਬਜ਼ੇ ਤੋਂ ਬੇਦਖਲ ਕਰ ਸਕਦਾ ਹੈ ਭਾਵੇਂ ਉਸਨੂੰ ਕਬਜ਼ਾ ਕੀਤੇ 12 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੋਵੇ।
ਮਾਨਯੋਗ ਅਦਾਲਤ ਨੇ ਕਿਹਾ ਕਿ ਅਜਿਹੇ ਕਬਜ਼ੇਦਾਰ ਨੂੰ ਹਟਾਉਣ ਲਈ ਕੋਰਟ ਦੀ ਕਾਰਵਾਈ ਲੋੜ ਨਹੀ ਹੈ। ਕੋਰਟ ਕਾਰਵਾਈ ਲੋੜ ਉਦੋਂ ਪੈਂਦੀ ਹੈ ਜਦੋਂ ਬਗੈਰ ਅਸਲ ਮਾਲਕ ਵਾਲੇ ਕਬਜ਼ੇਦਾਰ ਕੋਲ ਜਾਇਦਾਦ ਤੇ ਪ੍ਰਭਾਵੀ/ ਸੈਟਲਡ ਕਬਜ਼ਾ ਹੋਵੇ ਜਿਹੜਾ ਉਸਨੂੰ ਇਸ ਕਬਜ਼ੇ ਦੀ ਇਸ ਤਰ੍ਹਾਂ ਨਾਲ ਸੁਰੱਖਿਆ ਕਰਨ ਦਾ ਹੱਕ ਦਿੰਦਾ ਹੈ ਜਿਵੇਂ ਕਿ ਉਹ ਸਚਮੁੱਚ ਮਾਲਕ ਹੋਵੇ।