ਹਾਂਗਕਾਂਗ(ਪਚਬ): ਅੱਜ ਸਵੇਰੇ 7.57 ਵਜੇ ਹਾਂਗਕਾਂਗ ਦੇ ਵਾਸੀਆਂ ਨੇ ਭੁਚਾਲ ਦੇ ਹਲਕੇ ਝਟਕੇ ਸਹਿਸੂਸ ਕੀਤੇ । ਇਸ ਸਬੰਧੀ ਮੋਸਮ ਵਿਭਾਗ ਨੇ ਕਰੀਬ 1000 ਲੋਕਾਂ ਨੇ ਫੋਨ ਕਾਲ ਕਰਕੇ ਇਸ ਦੀ ਜਾਣਕਾਰੀ ਦਿੱਤੀ। ਅਸਲ ਵਿਚ ਹਾਂਗਕਾਂਗ ਤੋ ਕੋਈ 470 ਲਿਕੋਮੀਟਰ ਦੂਰ ਤਾਇਵਾਨ ਵਿਚ 5.9 ਦਰਜੇ ਦਾ ਭੂਚਾਲ ਅਇਆ ਸੀ ਦਾ ਅਸਰ ਹਾਂਗਕਾਂਗ ਵਿਚ ਵੀ ਮਹਿਸੂਸ ਕੀਤਾ ਗਿਆ।ਜਾਣਕਾਰੀ ਅਨੁਸਾਰ ਇਸ ਕਾਰਨ ਲੋਕਾਂ ਦੇ ਪੱਖੇ ਆਦਿ ਦੇ ਝੂਲਣ ਅਤੇ ਖਿੜਕੀਆਂ ਦੇ ਖੜਕਣ ਆਦਿ ਦੀਆਂ ਖਬਰਾਂ ਹਨ।































