ਹਾਂਗਕਾਂਗ : ਲੋਕ ਆਪਣੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਕੀ ਕੁਝ ਨਹੀਂ ਕਰਦੇ। ਜਦੋਂ ਸੁਪਨਾ ਪੂਰਾ ਨਹੀਂ ਹੁੰਦਾ, ਤਾਂ ਉਹ ਕੁਝ ਅਜਿਹਾ ਕੰਮ ਕਰਦੇ ਹਨ ਜੋ ਉਸਦੇ ਬਰਾਬਰ ਦਾ ਹੁੰਦਾ ਹੈ। ਅਜਿਹਾ ਹੀ ਇਕ ਮਾਮਲਾ ਚੀਨ ਤੋਂ ਸਾਹਮਣੇ ਆਇਆ ਹੈ। ਚੀਨ `ਚ ਲਸਣ ਪੈਦਾ ਕਰਨ ਵਾਲੇ ਕਿਸਾਨ ਨੇ ਇਕ ਹਵਾਈ ਜਹਾਜ਼ ਬਣਾ ਦਿੱਤਾ। ਇਸ ਕਿਸਾਨ ਦਾ ਸੁਪਨਾ ਸੀ ਕਿ ਉਹ ਇਕ ਦਿਨ ਆਪਣਾ ਹਵਾਈ ਜਹਾਜ਼ ਉਡਾਏ।
ਲਸਣ ਪੈਦਾ ਕਰਨ ਵਾਲੇ ਚੀਨ ਦੇ ਇਕ ਜੂ ਯੁਏ ਨਾਮ ਦੇ ਕਿਸਾਨ ਨੇ ਜੋ ਜਹਾਜ਼ ਬਣਾਇਆ ਹੈ ਉਹ ਹੂ-ਬ-ਹੂ ਏਅਰਬਸ ਏ320 ਦੀ ਨਕਲ ਹੈ। ਪ੍ਰੰਤੂ ਇਹ ਜਹਾਜ਼ ਹਵਾਂ `ਚ ਉਡਾਨ ਨਹੀਂ ਭਰ ਸਕਦਾ, ਇਹ ਸਿਰਫ ਜਹਾਜ਼ ਦੀ ਨਕਲ ਹੈ। ਨਿਊਜ਼ ਏਜੰਸੀ ਏਐਫਪੀ ਨਾਲ ਗੱਲਬਾਤ `ਚ ਜੂ ਨੇ ਕਿਹਾ ਕਿ ਮੈਂ ਅੱਧੀ ਉਮਰ ਪੂਰੀ ਕਰ ਲਈ ਹੈ ਅਤੇ ਇਹ ਸਮਝ ਗਿਆ ਕਿ ਮੈਂ ਜਹਾਜ਼ ਖਰੀਦ ਨਹੀਂ ਸਕਦਾ, ਨਾ ਹੀ ਉਸ ਨੂੰ ਉਡਾ ਸਕਦਾ ਹਾਂ। ਪ੍ਰੰਤੂ ਬਣਾ ਜ਼ਰੂਰ ਸਕਦਾ ਹਾਂ।
ਉਹ ਮਿਡਲ ਸਕੂਲ ਤੱਕ ਹੀ ਪੜ੍ਹਾਈ ਪੂਰੀ ਕਰ ਸਕੇ ਅਤੇ ਪਿਆਜ਼, ਲਸਣ ਦੀ ਖੇਤੀ `ਚ ਲੱਗ ਗਏ। ਪਿਛਲੇ ਸਾਲ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਕਦੇ ਵੀ ਜਹਾਜ਼ ਨਹੀਂ ਉਡਾ ਸਕਣਗੇ।
ਉਨ੍ਹਾਂ ਆਪਣੇ ਜੀਵਨ ਭਰ ਦੀ ਬਚਤ 2.6 ਮਿਲੀਅਨ ਯੁਆਨ ਭਾਵ ਕਰੀਬ 2 ਕਰੋੜ ਰੁਪਏ ਦੀ ਰਕਮ ਇਸ ਕੰਮ `ਚ ਲਗਾ ਦਿੱਤਾ।
‘ਦ ਸਨ’ ਦੀ ਖਬਰ ਮੁਤਾਬਕ ਇਸ ਕੰਮ `ਚ ਸਾਥੀ ਮਜ਼ਦੂਰਾਂ ਨੇ ਉਸਦੀ ਕਾਫੀ ਮਦਦ ਕੀਤੀ। ਜ਼ੂ ਦੇ ਹੱਥਾਂ ਨਾਲ ਬਣਿਆ ਇਹ ਜਹਾਜ਼ ਉਡਾਨ ਨਹੀਂ ਭਰ ਸਕਦਾ, ਉਹ ਇਸ ਨੂੰ ਇਕ ਰੈਸਟੋਰੇਂਟ ਜਾਂ ਹੋਟਲ `ਚ ਤਬਦੀਲ ਕਰਨਾ ਚਾਹੁੰਦੇ ਹਨ। ਇਹ ਜਹਾਜ਼ 124 ਫੁੱਟ ਲੰਬਾ, 118 ਫੁੱਟ ਚੌੜਾ ਅਤੇ 40 ਫੁੱਟ ਉਚਾ ਹੈ।
ਇਸ ਤਰ੍ਹਾਂ ਬਣਾਇਆ ਜਹਾਜ਼
ਉਨ੍ਹਾਂ ਨੇ ਇਸਦੀ ਸ਼ੁਰੂਆਤ ਏਅਰਬਸ 320 ਦੇ ਇਕ ਖਿਡੌਣੇ ਵਾਲੇ ਮਾਡਲ ਨਾਲ ਕੀਤੀ। ਇਹ ਅਸਲ ਜਹਾਜ਼ ਦੇ ਆਕਾਰ ਦਾ ਕਰੀਬ 18ਵਾਂ ਹਿੱਸਾ ਸੀ। ਉਨ੍ਹਾਂ ਆਨਲਾਈਨ ਫੋਟੋਆਂ ਦਾ ਅਧਿਐਨ ਕੀਤਾ। ਇਸ `ਚ ਕਰੀਬ 60 ਟਨ ਸਟੀਲ ਖਰਚ ਕੀਤਾ।