ਹਾਂਗਕਾਂਗ (ਪਚਬ): ਹਾਂਗਕਾਂਗ ਅਤੇ ਦਿੱਲੀ ਵਿਚਕਾਰ ਇਸ ਵੇਲੇ 4 ਰੋਜਾਨਾ ਉਡਾਨਾ ਚੱਲ ਰਹੀ ਹਨ। ਜਲਦ ਹੀ ਇਸ ਵਿਚ ਇਕ ਹੋਰ ਵਾਧਾ ਹੋ ਰਿਹਾ ਹੈ। ਭਾਰਤ ਦੀ ਘੱਟ ਮੁੱਲ ਦੀ ਹਵਾਈ ਕੰਪਨੀ ਸਪਾਇਸ ਜੈਟ ਵੱਲੋ ਇਸ ਨਵੀਂ ਉਡਾਨ ਦਾ ਐਲਾਨ ਚੁੱਪ ਚਪੀਤੇ ਹੀ ਕਰ ਦਿੱਤਾ ਗਿਆ ਹੈ। ਇਹ ਉਡਾਨ 22 ਨਵੰਬਰ ਤੋ ਸੁਰੂ ਹੋ ਰਹੀ ਹੈ। ਇਹ ਦਿੱਲੀ ਤੋ ਰਾਤ 2245 ਵਜੇ ਚੱਲ ਕੇ ਹਾਂਗਕਾਂਗ ਵਿਚ ਅਗਲੀ ਸਵੇਰ 0640 ਵਜੇ ਪੁਹੰਚੇਗੀ। ਵਾਪਸੀ ਤੇ ਇਹ ਸਵੇਰੇ ਹੀ 0740 ਤੇ ਉਡਾਨ ਭਰੇਗੀ ਤੇ ਦਿੱਲੀ ਵਿਚ 1050ਵਜੇ ਪਹੁੰਚਗੇ। ਇਸ ਤਰਾ ਦਿੱਲੀ ਤੇ ਅੱਗੇ ਦਾ ਸਫਰ ਕਰਨ ਵਾਲਿਆ ਲਈ ਇਹ ਚੰਗੀ ਖਬਰ ਹੈ ਕਿ ਉਹ ਦਿਨ ਦੇ ਸਮੇਂ ਹੀ ਆਪਣੇ ਟਿਕਾਣੇ ਤੇ ਪਹੁੰਚ ਜਾਣਗੇ। ਸੁਰੂ ਵਿਚ ਇਸ ਦੀ ਟਿਕਟਾਂ ਦੂਜੀਆਂ ਹਵਾਈ ਕੰਪਨੀਆਂ ਤੋ ਕਰੀਬ 30% ਘੱਟ ਹਨ।