ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਵਿਚ ਬਿਜ਼ਨੈੱਸਮੈਨ ਐਸੋਸੀਏਸ਼ਨ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਪੂਰੀ ਰੌਣਕ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇੰਡੀਆ ਕਲੱਬ ਵਿਖੇ ਕਰਵਾਏ ਰਵਾਇਤੀ ਸਮਾਗਮ ‘ਚ ਪੰਜਾਬਣਾਂ ਵਲੋਂ ਰਵਾਇਤੀ ਪੁਸ਼ਾਕਾਂ ਪਹਿਨ ਕੇ ਜਿੱਥੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ, ਉੱਥੇ ਪੰਜਾਬੀ ਬੋਲੀਆਂ ਉੱਤੇ ਲੋਕ ਨਾਚ ਗਿੱਧੇ ਅਤੇ ਭੰਗੜੇ ਰਾਹੀਂ ਸੱਭਿਆਚਾਰਕ ਖੇੜ੍ਹੇ ਦਾ ਅਨੰਦ ਹਾਸਲ ਕੀਤਾ | ਇਸ ਮੌਕੇ ਪੰਜਾਬ ਤੋਂ ਵਿਸ਼ੇਸ਼ ਸੱਦੇ ‘ਤੇ ਪਹੁੰਚੀਆਂ ਬੈਨੀਪਾਲ ਭੈਣਾਂ ਦੀ ਗਾਇਕ ਜੋੜੀ ਅਤੇ ਡਾ: ਤਕਦੀਰ ਸਿੰਘ ਗਰੁੱਪ ਦੀਆਂ ਢੋਲ ਅਤੇ ਬੰਸਰੀ ਵਾਦਕ ਲੜਕੀਆਂ ਦੇ ਗਰੁੱਪ ਵਲੋਂ ਗਾਇਕੀ ਦੇ ਕੀਤੇ ਬਾ-ਕਮਾਲ ਪਫਦਰਸ਼ਨ ਨੇ ਹਾਜ਼ਰ ਕਰ ਕੇ ਪੰਜਾਬਣਾਂ ਦੇ ਕਦਮਾਂ ਨੂੰ ਥਿਕਰਣ ਤੇ ਮਜ਼ਬੂਰ ਕਰ ਦਿੱਤਾ | ਸਟੇਜ ਦੀ ਜ਼ਿੰਮੇਵਾਰੀ ਪਿੰਕੀ ਥਾਂਡੀ ਅਤੇ ਸੁਰਚਨਾ ਕੌਰ ਵਲੋਂ ਬਾਖੂਬੀ ਨਭਾਈ ਗਈ | ਇਸ ਮੌਕੇ ਮਾਰਕਫੈੱਡ ਪੰਜਾਬ ਵਲੋਂ ਰਵਾਇਤੀ ਪੰਜਾਬੀ ਖਾਣੇ ਦੀ ਡੱਬਾ ਬੰਦ ਪ੍ਰੋਡਕਟ ਜਿਵੇਂ ਸਾਗ, ਚਨਾ, ਕੜੀ-ਪਕੌੜਾ ਅਤੇ ਦਾਲ ਮੱਖਣੀ ਫ੍ਰੀ ਵੰਡੇ ਗਏ | ਹਾਂਗਕਾਂਗ ਵਿਚ ਸਾਉਣ ਮਹੀਨੇ ਦੇ ਇਸ ਰਵਾਇਤੀ ਤਿਉਹਾਰ ਨੂੰ 4 ਪੜ੍ਹਾਵਾਂ ਵਿਚ ਮਨਾਇਆ ਗਿਆ | ਜਿੱਥੇ ਹਾਂਗਕਾਂਗ ਵਸਦੀਆਂ ਪੰਜਾਬਣਾਂ ਨੇ ਖੂਬ ਲੁਤਫ਼ ਲਿਆ |