ਨਵੀਂ ਦਿੱਲੀ: ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਤੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਹੁਣ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਇਸ ਤੋਂ ਪਹਿਲਾਂ ਚੀਨ ਦੇ ਜੈਕ ਮਾ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਸਨ।
ਸ਼ੁੱਕਰਵਾਰ ਨੂੰ ਰਿਲਾਇੰਸ ਜੀਓ ਨਾਲ ਟੈਲੀਕਾਮ ਜਗਤ ਵਿੱਚ ਤਰਥੱਲੀ ਮਚਾਉਣ ਵਾਲੇ ਅੰਬਾਨੀ ਨੇ ਚੀਨ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਅਲੀਬਾਬਾ ਦੇ ਸੰਸਥਾਪਕ ਜੈਕ ਮਾ ਦੀ ‘ਉਪਾਧੀ’ ਖੋਹ ਲਈ। ਜੀਓ ਦੇ ਆਉਣ ਤੋਂ ਬਾਅਦ ਅੰਬਾਨੀ ਦੀ ਜਾਇਦਾਦ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਅੰਬਾਨੀ ਦੀ ਕੁੱਲ ਜਾਇਦਾਦ 44.3 ਬਿਲੀਅਨ ਡਾਲਰ ਦਰਜ ਕੀਤੀ ਹੋਈ ਹੈ ਜਦਕਿ ਜੈਕ ਮਾ ਦੀ ਜਾਇਦਾਦ 44 ਬਿਲੀਅਨ ਡਾਲਰ ਦਰਜ ਕੀਤੀ ਗਈ ਹੈ। ਅੰਬਾਨੀ ਨੇ ਇਸੇ ਸਾਲ ਆਪਣੀ ਸੰਪੱਤੀ ਵਿੱਚ ਕੁੱਲ ਚਾਰ ਬਿਲੀਅਨ ਡਾਲਰ ਦਾ ਵਾਧਾ ਕੀਤਾ ਹੈ।