ਰੇਲ ਗੱਡੀ ਆਉਣ ‘ਚ ਦੇਰੀ ਹੋਈ ਤਾਂ ਰੇਲਵੇ ਦੇਵੇਗਾ ਖਾਣਾ-ਰੇਲ ਮੰਤਰੀ

0
421

ਨਵੀਂ ਦਿੱਲੀ -ਯਾਤਰੀਆਂ ਦੀ ਸੁਵਿਧਾ ‘ਤੇ ਕੰਮ ਕਰ ਰਹੀ ਭਾਰਤੀ ਰੇਲਵੇ ਹੁਣ ਨਵੀਂ ਸਹੂਲਤ ਦੇਣ ਦੀ ਤਿਆਰੀ ਕਰ ਰਹੀ ਹੈ | ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਰੇਲਵੇ ਵਲੋਂ ਸਮੇਂ ਦੀ ਪਾਬੰਦੀ, ਸਫ਼ਾਈ ਅਤੇ ਕੈਟਰਿੰਗ ‘ਤੇ ਲਗਾਤਾਰ ਧਿਆਨ ਦਿੱਤਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤਿੰਨ ਪਹਿਲੂਆਂ ‘ਤੇ ਅਸੀਂ ਸੱਤ ਜ਼ੋਨਾਂ ਦੀ ਸਮੀਖਿਆ ਪੂਰੀ ਕਰ ਚੁੱਕੇ ਹਾਂ ਅਤੇ ਜਲਦੀ ਹੀ ਇਨ੍ਹਾਂ ਪਹਿਲੂਆਂ ‘ਤੇ ਹੋਰ ਸੁਧਾਰ ਦਿਖਾਈ ਦੇਵੇਗਾ | ਉਨ੍ਹਾਂ ਨੇ ਕਿਹਾ ਕਿ ਅਸੀਂ ਇਕ ਅਜਿਹੀ ਵਿਵਸਥਾ ‘ਤੇ ਕੰਮ ਕਰ ਰਹੇ ਹਾਂ ਕਿ ਜੇਕਰ ਕੋਈ ਗੱਡੀ ਖਾਣਾ ਖਾਣ ਦੇ ਸਮੇ ਤੋਂ ਲੇਟ ਹੁੰਦੀ ਹੈ, ਤਾਂ ਯਾਤਰੀਆਂ ਲਈ ਖਾਣੇ ਅਤੇ ਪਾਣੀ ਦੋਵਾਂ ਦੀ ਵਿਵਸਥਾ ਕੀਤੀ ਜਾਵੇਗੀ | ਰੇਲ ਮੰਤਰੀ ਨੇ ਕਿਹਾ ਕਿ ਸਮੇਂ ਦੀ ਪਾਬੰਦੀ ਲਈ ਕਿਸੇ ਪ੍ਰਕਾਰ ਦੀ ਸੁਰੱਖਿਆ ‘ਚ ਸਮਝੌਤਾ ਨਹੀਂ ਕੀਤਾ ਜਾਵੇਗਾ | ਜ਼ਿਕਰਯੋਗ ਹੈ ਕਿ ਅਪ੍ਰੈਲ ‘ਚ ਰੇਲਵੇ ਨੇ ਰਾਜਧਾਨੀ ਅਤੇ ਦੁਰੰਤੋ ਗੱਡੀਆਂ ‘ਚ 20 ਘੰਟੇ ਦੇਰੀ ਹੋਣ ‘ਤੇ ਯਾਤਰੀਆਂ ਨੂੰ ਪਾਣੀ ਦੀ ਬੋਤਲ ਦੇਣ ਦੀ ਵਿਵਸਥਾ ਕੀਤੀ ਹੈ | ਉਨ੍ਹਾਂ ਨੇ ਕਿਹਾ ਕਿ ਸਾਡਾ ਉਦੇਸ਼ ਹੈ ਕਿ ਸਾਫ਼-ਸਫ਼ਾਈ ਨੂੰ ਵਧਾਉਣ ਲਈ ਰੇਲਵੇ ਦੀ ਅਹਿਮ ਜ਼ਿਮੇਵਾਰੀ ਹੋਵੇ ਅਤੇ ਯਾਤਰੀਆਂ ਨੂੰ ਸਫ਼ਾਈ ਦੇ ਪ੍ਰਤੀ ਜਾਗਰੂਕ ਕੀਤਾ ਜਾਵੇਗਾ |