ਅਲ-ਅਬਜ਼ਾ-ਸੱਦਾਮ ਦੀ ਮੌਤ ਤੋਂ ਬਾਅਦ ਉਸ ਦੇ ਪਿੰਡ ਅਲ-ਅਬਜ਼ਾ ਵਿਚ ਲਾਸ਼ ਨੂੰ ਦਫਨਾਇਆ ਗਿਆ ਸੀ ਪਰ ਹੁਣ ਉਸ ਦੀ ਲਾਸ਼ ਦੀ ਕੋਈ ਵੀ ਅਸਥੀ ਉਥੇ ਮੌਜੂਦ ਨਹੀਂ ਹੈ। ਇਕ ਵਿਅਕਤੀ, ਜਿਸ ਨੇ ਕਰੀਬ 20 ਸਾਲ ਤਕ ਇਰਾਕ ਦੀ ਸੱਤਾ ਸੰਭਾਲੀ ਰੱਖੀ, ਨੂੰ 30 ਦਸੰਬਰ 2006 ਨੂੰ ਫਾਂਸੀ ‘ਤੇ ਲਟਕਾਇਆ ਗਿਆ ਸੀ। ਤੱਤਕਾਲੀ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਨੇ ਖੁਦ ਤਾਨਾਸ਼ਾਹ ਦੀ ਲਾਸ਼ ਨੂੰ ਅਮਰੀਕੀ ਮਿਲਟਰੀ ਹੈਲੀਕਾਪਟਰ ਰਾਹੀਂ ਬਗਦਾਦ ਰਵਾਨਾ ਕੀਤਾ ਸੀ, ਜਿਥੇ ਅਲ-ਅਬਜ਼ਾ ਵਿਚ ਉਸ ਨੂੰ ਦਫਨਾਇਆ ਗਿਆ ਪਰ ਅੱਜ ਇਸ ਗੱਲ ਨੂੰ ਲੈ ਕੇ ਸਵਾਲ ਉਠ ਰਹੇ ਹਨ ਕਿ ਆਖਿਰਕਾਰ ਸੱਦਾਮ ਦੀ ਲਾਸ਼ ਗਈ ਕਿਥੇ? ਕੀ ਉਸ ਦੀ ਲਾਸ਼ ਅਲ-ਅਬਜ਼ਾ ਵਿਚ ਹੀ ਹੈ ਜਾਂ ਫਿਰ ਉਸ ਨੂੰ ਪੁੱਟ ਕੇ ਕੱਢਿਆ ਗਿਆ ਹੈ ਅਤੇ ਜੇਕਰ ਅਜਿਹਾ ਹੈ ਤਾਂ ਉਸ ਨੂੰ ਕਿਥੇ ਲਿਜਾਇਆ ਗਿਆ ਹੈ। ਉਸ ਦੇ ਕੁਝ ਪ੍ਰਸੰਸਕਾਂ ਦਾ ਮੰਨਣਾ ਹੈ ਕਿ ਜਿਸ ਵਿਅਕਤੀ ਨੂੰ ਫਾਸ਼ੀ ਦਿੰਤੀ ਗਈ ਉਹ ਸਦਾਮ ਨਹੀ ਸੀ ਪਰ ਉਸ ਦਾ ਹਮਸ਼ਕਲ ਸੀ ਤੇ ਸਦਾਮ ਹੁਸੈਨ ਅਜੇ ਵੀ ਜਿੰਦਾ ਹੈ।































