ਚੀਨ ਵਿਚ ਫਿਰ ਪ੍ਰਦੂਸ਼ਣ ਦਾ ਅਲਰਟ ਜਾਰੀ

0
586

ਪ੍ਰਦੂਸ਼ਣ ਕਾਰਨ ਪ੍ਰੇਸ਼ਾਨ ਚੀਨ ਵਿਚ ਇਸ ਦੀ ਸਥਿਤੀ ਇਕ ਵਾਰ ਫਿਰ ਤੋਂ ਖਤਰਨਾਕ ਪੱਧਰ ਉੱਤੇ ਪਹੁੰਚ ਗਈ ਹੈ। ਇਸ ਤੋਂ ਬਾਅਦ ਦੇਸ਼ ਵਿਚ ਤਿੰਨ ਦਿਨ ਦਾ ਅਲਰਟ ਜਾਰੀ ਕੀਤਾ ਗਿਆ ਹੈ। ਬੀਜਿੰਗ ਦੇ ਵਾਤਾਵਰਣ ਸੁਰੱਖਿਆ ਬਿਊਰੋ ਨੇ ਐਤਵਾਰ ਨੂੰ ਆਪਣੇ ਵੀਬੋ ਅਕਾਉਂਟ ਉਤੇ ਇਕ ਪੋਸਟ ਵਿਚ ਲਿਖਿਆ, ਨਾਰੰਗੀ ਚਿਤਾਵਨੀ ਸੋਮਵਾਰ ਤੋਂ ਬੁੱਧਵਾਰ ਤੱਕ ਲਾਗੂ ਰਹੇਗੀ। ਬਿਊਰੋ ਨੇ ਦੱਸਿਆ ਕਿ ਬੀਜਿੰਗ ਤਿਆਨਜਿਨ-ਹੇਬੇਈ ਖੇਤਰ ਵਿਚ ਮੱਧ ਹਿੱਸੇ ਵਿਚ ਇਸ ਮਿਆਦ ਦੌਰਾਨ ਮੱਧਮ ਤੋਂ ਗੰਭੀਰ ਹਵਾ ਪ੍ਰਦੂਸ਼ਣ ਦੀ ਸਥਿਤੀ ਦੇਖਣ ਨੂੰ ਮਿਲ ਸਕਦੀ ਹੈ।
ਦਿ ਇੰਡੀਪੈਂਡੇਂਟ ਦੀ ਰਿਪੋਰਟ ਮੁਤਾਬਕ ਇਸ ਮਹੀਨੇ ਵਿਚ ਬੀਜਿੰਗ ਵਿਚ ਦੂਜੇ ਪ੍ਰਦੂਸ਼ਣ ਲਈ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜਨਵਰੀ ਅਤੇ ਮਾਰਚ ਵਿਚ ਤਿੰਨ ਦਿਨ ਲਈ ਨਾਰੰਗੀ ਚਿਤਾਵਨੀ ਜਾਰੀ ਕੀਤੀ ਗਈ ਸੀ। ਤੁਹਾਨੂੰ ਦੱਸ ਦਈਏ ਕਿ ਚੀਨ ਵਿਚ ਆਉਣ ਵਾਲੇ ਖਤਰੇ ਦੀ ਘੰਟੀ ਵਜਾਉਣ ਲਈ ਚਾਰ ਰੰਗ ਹਨ। ਚਿਤਾਵਨੀ ਪ੍ਰਣਾਲੀ ਤਹਿਤ ਲਾਲ ਸਭ ਤੋਂ ਗੰਭੀਰ ਇਸ ਤੋਂ ਬਾਅਦ ਨਾਰੰਗੀ, ਪੀਲੇ ਅਤੇ ਨੀਲੇ ਰੰਗ ਦਾ ਸਥਾਨ ਹੈ।