ਨਵੀਂ ਦਿੱਲੀ: ਗਲੋਬਲ ਫਾਇਰਪਾਵਰ ਇੰਡੈਕਸ 2017 ਵਿੱਚ ਭਾਰਤੀ ਫ਼ੌਜ ਨੂੰ ਵਿਸ਼ਵ ਦੀ ਸਭ ਤੋਂ ਤਾਕਤਵਰ ਸੈਨਾ ਦੇ ਪੈਮਾਨੇ ‘ਤੇ ਚੌਥਾ ਦਰਜਾ ਦਿੱਤਾ ਗਿਆ ਹੈ। ਭਾਰਤ ਤੋਂ ਪਹਿਲਾਂ ਅਮਰੀਕਾ, ਰੂਸ ਤੇ ਚੀਨ ਦਾ ਨੰਬਰ ਆਉਂਦਾ ਹੈ। ਇਹ ਰੈਂਕਿੰਗ ਦੁਨੀਆ ਭਰ ਦੀਆਂ ਫ਼ੌਜਾਂ ਵੱਲੋਂ ਦਿੱਤੇ ਗਏ ਅੰਕੜਿਆਂ ਦੇ ਆਧਾਰ ‘ਤੇ ਕੀਤੀ ਗਈ ਹੈ। ਭਾਰਤ ਕੋਲ 42,07,250 ਫ਼ੌਜੀ ਹਨ। ਚੀਨ ਕੋਲ 37,12,500 ਫ਼ੌਜੀ ਹਨ। ਇੰਡੈਕਸ ਮੁਤਾਬਕ ਅਮਰੀਕਾ ਕੋਲ 23,63,675 ਫ਼ੌਜੀ ਹਨ। ਅੰਕੜੇ ਦੱਸਦੇ ਹਨ ਕਿ ਅਮਰੀਕੀ ਫ਼ੌਜ ਕੋਲ 13,762 ਲੜਾਕੂ ਜਹਾਜ਼ ਹਨ ਤੇ ਭਾਰਤ ਕੋਲ ਇਨ੍ਹਾਂ ਜਹਾਜ਼ਾਂ ਦੀ ਗਿਣਤੀ 2,102 ਹੈ। ਭਾਰਤੀ ਫ਼ੌਜ ਕੋਲ 4426 ਟੈਂਕ, 6704 ਲੜਾਕੂ ਵਾਹਨ, 7414 ਢੋਣ ਵਾਲੀਆਂ ਤੋਪਾਂ ਤੇ 290 ਸਵੈ-ਚਾਲੀ ਤੋਪਾਂ ਹਨ। ਇਸ ਆਲਮੀ ਗੋਲ਼ੀ-ਸਿੱਕਾ ਤਾਕਤ ਸੂਚਕਾਂਕ ਵਿੱਚੋਂ ਇੱਕ ਹੋਰ ਰੌਚਕ ਤੱਥ ਸਾਹਮਣੇ ਆਇਆ ਹੈ ਕਿ ਫਰਾਂਸ, ਜਰਮਨੀ, ਯੂ.ਕੇ., ਜਾਪਾਨ ਤੇ ਇਜ਼ਰਾਈਲ ਵਰਗੇ ਵਿਕਸਤ ਮੁਲਕਾਂ ਦੀਆਂ ਫ਼ੌਜਾਂ ਭਾਰਤ ਤੋਂ ਪਿੱਛੇ ਹਨ।