ਵਾਸ਼ਿੰਗਟਨ: ਨਵਾਂ-ਨਵਾਂ ਇੰਟਰਨੈੱਟ ਸਿੱਖ ਰਹੇ ਭਾਰਤੀਆਂ ਨੇ ਵਟਸਐਪ, ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਵੈੱਬਸਾਈਟਾਂ ਨਾਲ ਜਦ ਗੱਲ ਕਰਨੀ ਸ਼ੁਰੂ ਕੀਤੀ ਤਾਂ ਸਭ ਤੋਂ ਜ਼ਿਆਦਾ ਮੈਸੇਜ ‘ਗੁੱਡ ਮਾਰਨਿੰਗ’ ਦੇ ਹੀ ਭੇਜਣੇ ਸ਼ੁਰੂ ਕਰ ਦਿੱਤੇ। ਇਸ ਵੱਲ ਕਿਸੇ ਦਾ ਧਿਆਨ ਨਹੀਂ ਕਿ ਇਹ ਮੈਸੇਜ ਮੋਬਾਈਲਾਂ ਦੀ ਸਿਹਤ ਖ਼ਰਾਬ ਕਰ ਰਹੇ ਹਨ। ਇਨ੍ਹਾਂ ਮੈਸੇਜਾਂ ਰਾਹੀਂ ਕਈ ਵਾਰ ਫ਼ੋਨ ਵਿੱਚ ਇੰਨੀ ਥਾਂ ਵੀ ਨਹੀਂ ਰਹਿੰਦੀ ਕਿ ਹੋਰ ਮੈਸੇਜ ਆ ਸਕਣ।
ਗੂਗਲ ਦੀ ਰਿਸਰਚ ਵਿੱਚ ਸਾਹਮਣੇ ਆਇਆ ਹੈ। ਗੂਗਲ ਨੇ ਜਦੋਂ ਇਸ ਪ੍ਰੇਸ਼ਾਨੀ ਦਾ ਹੱਲ ਲੱਭਣਾ ਸ਼ੁਰੂ ਕੀਤਾ ਤਾਂ ਸਾਹਮਣੇ ਆਇਆ ਕਿ ਹਿੰਦੁਸਤਾਨ ਵਿੱਚ ਬਹੁਤ ਸਾਰੇ ਲੋਕ ਇੰਟਰਨੈੱਟ ਦਾ ਇਸਤੇਮਾਲ ਕਰਨਾ ਸਿੱਖ ਰਹੇ ਹਨ। ਸ਼ੁਰੂਆਤ ਵਿੱਚ ਸਭ ਤੋਂ ਜ਼ਿਆਦਾ ਗੁੱਡ ਮਾਰਨਿੰਗ ਦੇ ਮੈਸੇਜ ਭੇਜਦੇ ਹਨ। ਇਨ੍ਹਾਂ ਮੈਸੇਜਾਂ ਵਿੱਚ ਸੂਰਜਮੁਖੀ ਦੇ ਫੁੱਲ, ਸੂਰਜ, ਬੱਚਿਆਂ ਦੀ ਤਸਵੀਰ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ ਗੂਗਲ ‘ਤੇ ਗੁੱਡ ਮਾਰਨਿੰਗ ਦੇ ਮੈਸੇਜਾਂ ਦੀ ਸਰਚ ਵਿੱਚ ਵੀ 10 ਗੁਣਾ ਦਾ ਵਾਧਾ ਹੋਇਆ ਹੈ। ਇਸ ਮਾਮਲੇ ਦੇ ਹੱਲ ਲਈ ਫੇਸਬੁਕ ਤੇ ਵਟਸਐਪ ਨੇ ਪਿਛਲੇ ਸਾਲ ‘ਸਟੇਟਸ’ ਦੀ ਆਪਸ਼ਨ ਸ਼ੁਰੂ ਕੀਤੀ ਸੀ ਤਾਂ ਜੋ ਲੋਕ ਇੱਕੋ ਵਾਰ ਵਿੱਚ ਸਾਰੇ ਦੋਸਤਾਂ ਨੂੰ ਵਿਸ਼ ਕਰ ਸਕਣ ਪਰ ਇਸ ਦਾ ਕੋਈ ਖ਼ਾਸ ਫ਼ਾਇਦਾ ਨਹੀਂ ਹੋਇਆ।