ਇਲਾਹਾਬਾਦ: ਕ੍ਰਿਪਾ ਕਰਨ ਵਾਲੇ ਤੇ ਕਥਿਤ ਬਾਬੇ ਨਿਰਮਲਜੀਤ ਸਿੰਘ ਉਰਫ਼ ਨਿਰਮਲ ਬਾਬਾ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਨਿਰਮਲ ਬਾਬਾ ਤੇ ਸੁਸ਼ਮਾ ਨਰੂਲਾ ਖ਼ਿਲਾਫ ਮੇਰ ਦੀ ਸੀਜੀਐਮ ਕੋਰਟ ਨੇ ਧੋਖਾਧੜੀ ਦੇ ਮਕੱਦਮੇ ਦੀ ਪ੍ਰਕਿਰਿਆ ‘ਤੇ ਰੋਕ ਲਾ ਦਿੱਤੀ ਹੈ।
ਅਦਾਲਤ ਨੇ ਨਾਲ ਹੀ ਸ਼ਿਕਾਇਤਕਰਤਾ ਹਰੀਸ਼ ਸਿੰਘ, ਯੂਪੀ ਸਰਕਾਰ ਤੇ ਵਿਰੋਧੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਖ਼ਲ ਕਰਨ ਨੂੰ ਕਿਹਾ ਹੈ। ਅਦਾਲਤ ਨੇ ਇਸ ਲਈ ਛੇ ਹਫਤੇ ਦਾ ਨੋਟਿਸ ਜਾਰੀ ਕਰਕੇ ਜਵਾਬ ਦਾਖ਼ਲ ਕਰਨ ਨੂੰ ਕਿਹਾ ਹੈ। ਹਾਈਕੋਰਟ ‘ਚ ਅਗਲੀ ਸੁਣਵਾਈ 11 ਦਸੰਬਰ ਨੂੰ ਹੋਵੇਗਾ।
ਨਿਰਮਲ ਬਾਬੇ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਵੀਡਿਓ ‘ਚ ਕਿਹਾ ਸੀ ਕਿ ਪੀੜਤ ਖੀਰ ਬਣਾ ਕੇ ਖਾਵੇ ਤੇ ਦੂਜਿਆਂ ‘ਚ ਵੰਡੇ। ਅਜਿਹਾ ਕਰਨ ਨਾਲ ਫਾਇਦੇ ਹੋਣ ਦੀ ਬਜਾਏ ਨੁਕਸਾਨ ਹੋ ਗਿਆ। ਯਾਨੀ ਵਿਅਕਤੀ ਬੀਮਾਰ ਹੋ ਗਿਆ। ਇਸ ਤੋਂ ਬਾਅਦ ਬਾਬੇ ਖ਼ਿਲਾਫ ਇਸ਼ਤਗਾਸ਼ਾ ਦਰਜ ਹੋਇਆ ਸੀ।
ਬਾਬੇ ਦੇ ਵਕੀਲ ਨੇ ਅਦਾਲਤ ‘ਚ ਕਿਹਾ ਹੈ ਕਿ ਸ਼ਿਕਾਇਤਕਰਤਾ ਸਿਰਫ਼ ਪਬਲੀਸਿਟੀ ਲਈ ਇਹ ਸਭ ਕਰ ਰਿਹਾ ਹੈ ਕਿਉਂਕਿ ਇਸ ਨੇ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ ਵੀ ਅਜਿਹਾ ਹੀ ਕੁਝ ਕੀਤਾ ਸੀ। ਇਹ ਸਭ ਕੁਝ ਇਹ ਅਖ਼ਬਾਰਾਂ ‘ਚ ਖ਼ਬਰਾਂ ਲਵਾਉਣ ਲਈ ਕਰਦਾ ਸੀ। ਉਹ ਫਰਜ਼ੀ ਮਕੱਦਮੇ ਦਰਜ ਕਰਵਾਉਣ ਦਾ ਮਾਹਿਰ ਹੈ।
ਜਦੋਂਕਿ ਵਿਰੋਧੀਆਂ ਨੇ ਕਿਹਾ ਹੈ ਕਿ ਸਿਰਫ਼ ਇਕ ਕੇਸ ‘ਚ ਅਜਿਹਾ ਨਹੀਂ ਹੋਇਆ ਬਲਕਿ ਹੋਰ ਬਹੁਤ ਸਾਰੇ ਕੇਸਾਂ ‘ਚ ਇਵੇਂ ਹੀ ਲੋਕ ਬੀਮਾਰ ਹੋਏ ਹਨ। ਇਸ ਲਈ ਇਸ ਖ਼ਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
































