ਹਾਂਗਕਾਂਗ 29 ਸਤੰਬਰ 2017(ਗਰੇਵਾਲ): ਹਾਂਗਕਾਂਗ ਸਿਹਤ ਵਿਭਾਗ ਵੱਲੋ ਕੀਤੇ ਇੱਕ ਸਰਵੇ ਅਨੁਸਾਰ ਪਿਛਲੇ ਦਹਾਕੇ ਦੌਰਾਨ ਸਰਾਬੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇਹ ਸਰਵੇ ਦਸੰਬਰ 2104 ਤੋਂ ਅਗਸਤ 2016 ਵਿਚਕਾਰ ਕੀਤਾ ਗਿਆ ਜਿਸ ਵਿਚ ਕੁਲ 12,000 ਲੋਕਾਂ ਨੇ ਹਿੱਸਾ ਲਿਆ। ਇਸ ਸਰਵੇ ਅਨੁਸਾਰ ਹਾਂਗਕਾਂਗ ਦੀ ਕੁਲ ਵਸੋਂ ਦਾ 61.4% ਹਿੱਸਾ ਸਰਾਬ ਪੀਣ ਦਾ ਆਦੀ ਹੈ। ਸਿਹਤ ਵਿਭਾਗ ਵੱਲੋ ਜਾਰੀ ਕੀਤੇ ਅੰਕੜੇ ਇਹ ਵੀ ਦਸਦੇ ਹਨ ਕਿ ਹਾਂਗਕਾਂਗ ਦੀ ਅੱਧੀ ਤੋ ਵੱਧ ਵਸੋਂ ਮੁਟਾਪੇ ਵਰਗੀ ਭਿਆਨਕ ਬਿਮਾਰੀ ਦੀ ਵੀ ਸ਼ਿਕਾਰ ਹੈ । ਇਸ ਦਾ ਕਾਰਨ ਲੋਕਾਂ ਦਾ ਮੌਜੂਦਾ ਰਹਿਣ ਸਹਿਣ ਨੂੰ ਦੱਸਿਆ ਜਾ ਰਿਹਾ ਹੈ। ਅੱਜ ਕੱਲ ਲੋਕੀਂ ਕਸਰਤ ਘੱਟ ਕਰਦੇ ਹਨ ਤੇ ਫਾਸਟ ਫੂਡ ਜਿਆਦਾ ਖਾਦੇ ਹਨ ਜੋ ਉਨਾਂ ਦੀ ਸਿਹਤ ਤੇ ਸਿੱਧਾ ਅਸਰ ਪਾਉਦਾ ਹੈ। ਕੁਝ ਕਿਸਮ ਦੀ ਸਰਾਬ ਅਤੇ ਵਾਈਨ ਉੱਤੇ 2008 ਵਿੱਚ ਸਰਕਾਰ ਨੇ ਟੈਕਸ ਖਤਮ ਕਰ ਦਿੱਤਾ ਸੀ ਜਿਸ ਕਾਰਨ ਇਹ ਸਸਤੇ ਹੋਣਾ ਕਾਰਨ ਵੀ ਲੋਕੀਂ ਜਿਆਦਾ ਸਰਾਬ ਪੀਣ ਲੱਗੇ ਹਨ। ਸਰਵੇ ਵਿਚ ਇਹ ਵੀ ਪਤਾ ਲੱਗਾ ਹੈ ਕਿ ਲੋਕੀ ਨਮਕ ਲੋੜ ਤੋ ਵੱਧ ਤੇ ਫਲ ਲੋੜ ਤੋ ਘੱਟ ਖਾਂਦੇ ਹਨ। ਇਸ ਕਾਰਨ ਉਨਾਂ ਨੂੰ ਦਿਲ, ਸੂਗਰ, ਬਲੱਡ ਪਰੈਸਰ ਤੇ ਕਲੈਸਟਰੋਲ ਵਰਗੀਆਂ ਬਿਮਾਰੀਆਂ ਆ ਘੇਰਦੀਆਂ ਹਨ। ਇਸ ਸਰਵ ਸਬੰਧੀ ਮੀਡੀਆਂ ਨੂੰ ਜਾਣਕਾਰੀ ਦਿੰਦੇ ਸਮੇਂ ਸਿਹਤ ਸੇਵਾਵਾਂ ਦੀ ਡਾਇਰੈਕਟਰ ਚੈਨ ਹੋਯੀ ਨੇ ਲੋਕਾਂ ਕਿ ਜੋ ਲੋਕੀਂ ਸਰਾਬ ਪੀਦੇ ਹਨ ਉਹ ਆਪਣੀ ਸ਼ਰਾਬ ਦੀ ਆਦਤ ਤੇ ਕਾਬੂ ਪਾਉਣ ਤੇ ਜੋ ਨਹੀ ਪੀਦੇ ਉਹ ਇਸ ਤੋ ਦੂਰ ਹੀ ਰਹਿਣ।