ਮੋਦੀ ਸਰਕਾਰ ਲਈ ਖੁਸ਼ਖਬਰੀ

0
261

ਨਵੀਂ ਦਿੱਲੀ, 17 ਨਵੰਬਰ – ਦੇਸ਼ਾਂ ਨੂੰ ਕ੍ਰੈਡਿਟ ਰੈਟਿੰਗ ਦੇਣ ਵਾਲੀ ਅਮਰੀਕੀ ਸੰਸਥਾਂ ਮੂਡੀਜ਼ ਨੇ ਪ੍ਰਭਾਵਸ਼ਾਲੀ ਦੇਸ਼ਾਂ ਦੀ ਰੈਟਿੰਗ ‘ਚ ਭਾਰਤ ਦੇ ਸਥਾਨ ‘ਚ ਸੁਧਾਰ ਕਰਦੇ ਹੋਏ ਭਾਰਤ ਨੂੰ ਬੀ.ਏ.ਏ-2 ਕਰ ਦਿੱਤਾ ਹੈ। ਮੂਡੀਜ਼ ਵਲੋਂ ਕੀਤਾ ਗਿਆ ਇਹ ਸੁਧਾਰ ਭਾਰਤ ਲਈ ਬਹੁਤ ਸਕਰਾਤਮਿਕ ਹੈ। ਮੂਡੀਜ਼ ਨੇ 13 ਸਾਲਾਂ ਬਾਅਦ ਭਾਰਤ ਦੀ ਕ੍ਰੈਡਿਟ ਰੈਟਿੰਗ ‘ਚ ਸੁਧਾਰ ਕੀਤਾ ਹੈ। ਇਸ ਤੋਂ ਪਹਿਲਾ 2004 ‘ਚ ਸੰਸਥਾਂ ਨੇ ਭਾਰਤ ਦੀ ਕ੍ਰੈਡਿਟ ਰੈਟਿੰਗ ‘ਚ ਸੁਧਾਰ ਕਰਦੇ ਹੋਏ ਭਾਰਤ ਨੂੰ ਬੀ.ਏ.ਏ-3 ਕੀਤਾ ਸੀ। ਮੂਡੀਜ਼ ਨੇ ਕਿਹਾ ਹੈ ਕਿ ਆਰਥਿਕ ਤੇ ਸੰਸਥਾਗਤ ਸੁਧਾਰਾਂ ਦੇ ਚਲਦਿਆਂ ਕ੍ਰੈਡਿਟ ਰੈਟਿੰਗ ‘ਚ ਸੁਧਾਰ ਕੀਤਾ ਗਿਆ ਹੈ।