ਖ਼ੂਨਦਾਨ ਕਰਕੇ ਭੈਣ ਦੀ ਡੋਲੀ ਵਿਦਾ ਕੀਤੀ

0
421

ਬਠਿੰਡਾ ਛਾਉਣੀ, 2 ਅਕਤੂਬਰ (ਪਰਵਿੰਦਰ ਸਿੰਘ ਜੌੜਾ)- ਪਿੰਡ ਤੁੰਗਵਾਲੀ ਵਿਖੇ ਨਿਵੇਕਲੀ ਪਿਰਤ ਪਾਉਂਦਿਆਂ 21 ਯੂਨਿਟ ਖ਼ੂਨਦਾਨ ਦੇ ਕੇ ਭੈਣ ਦੀ ਡੋਲੀ ਰੁਖ਼ਸਤ ਕੀਤੀ ਗਈ | ਬਿਨਾਂ ਦਾਜ-ਦਹੇਜ ਅਤੇ ਰਵਾਇਤੀ ਰਸਮਾਂ ਤੋਂ ਹੋਏ ਇਸ ਵਿਆਹ ਸਮਾਗਮ ਦੀ ਲੋਕਾਂ ਵੱਲੋਂ ਰਜਵੀਂ ਪ੍ਰਸੰਸਾ ਕੀਤੀ ਜਾ ਰਹੀ ਹੈ | ਖ਼ੂਨਦਾਨ ਕਰਨ ਦੇ ਕਾਰਜ ਵਿਚ ਬਰਾਤੀਆਂ ਨੇ ਵੀ ਯੋਗਦਾਨ ਪਾਇਆ | ਵਿਆਂਹਦੜ ਲੜਕੇ-ਲੜਕੀ ਮਨਜਿੰਦਰ ਸਿੰਘ ਅਤੇ ਪ੍ਰਦੀਪ ਕੌਰ ਨੇ ਖ਼ੂਨਦਾਨੀਆਂ ਨਾਲ ਤਸਵੀਰਾਂ ਅਤੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ | ਸਾਦਾ ਢੰਗ ਨਾਲ ਕੀਤੇ ਗਏ ਇਸ ਵਿਆਹ ਸਮਾਗਮ ਮੌਕੇ ਨਾ ਤਾਂ ਆਰਕੈਸਟਰਾ ਜਾਂ ਡੀ. ਜੇ. ਲਗਾਇਆ ਗਿਆ ਅਤੇ ਨਾ ਹੀ ਮੀਟ-ਸ਼ਰਾਬ ਆਦਿ ਦਾ ਸੇਵਨ ਕੀਤਾ ਗਿਆ | ਯੂਨਾਈਟਿਡ ਵੈਲਫੇਅਰ ਸੁਸਾਇਟੀ ਬਠਿੰਡਾ ਦੀ ਅਗਵਾਈ ਵਿਚ ਕੀਤੇ ਗਏ ਖ਼ੂਨਦਾਨ ਦੇ ਕਾਰਜ ਵਿਚ ਖੇਤਰੀ ਪੈੱ੍ਰਸ ਕਲੱਬ ਭੁੱਚੋ ਅਤੇ ਕੇਅਰ ਪੀਪਲ ਬਲੱਡ ਡੋਨਰ ਆਰਗੇਨਾਈਜ਼ੇਸ਼ਨ ਨੇ ਵੀ ਸਹਿਯੋਗ ਦਿੱਤਾ | ਰੈੱਡ ਕਰਾਸ ਬਲੱਡ ਬੈਂਕ ਬਠਿੰਡਾ ਦੀ ਟੀਮ ਨੇ ਖ਼ੂਨ ਇਕੱਤਰ ਕੀਤਾ | ਯੂਨਾਈਟਿਡ ਸੁਸਾਇਟੀ ਬਠਿੰਡਾ ਦੇ ਪ੍ਰਧਾਨ ਵਿਜੇ ਭੱਟ, ਖੇਤਰੀ ਪ੍ਰੈੱਸ ਕਲੱਬ ਭੁੱਚੋ ਦੇ ਪ੍ਰਧਾਨ ਪਰਵਿੰਦਰ ਸਿੰਘ ਜੌੜਾ ਅਤੇ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਗੁਰਸੇਵਕ ਸੇਕੀ, ਕਰਮਜੀਤ, ਹਰਮੇਲ ਸਾਗਰ ਅਤੇ ਪ੍ਰਮੇਸ਼ਵਰ ਸਿੰਘ ਪਿ੍ੰਸੀਪਲ ਨੇ ਸੋਨੂੰ ਦੀ ਨਰੋਈ ਸੋਚ ਅਤੇ ਮਨੁੱਖਨਈ ਉੱਦਮ ਦੀ ਸਰਾਹਨਾ ਕੀਤੀ | ਇਸ ਮੌਕੇ ਗੀਤਕਾਰ ਰਣਜੀਤ ਮੱਟ ਸ਼ੇਰੋਂ, ਮਨਜੀਤ ਗੋਰਾ, ਗੋਲਡੀ, ਗੁਰਮੀਤ ਭੱਲਾ, ਮੋਹਨ ਸਿੰਘ ਖ਼ਾਲਸਾ, ਜਗਦੇਵ ਸਿੰਘ ਨੈਣੇਵਾਲ, ਸੰਦੀਪ ਸਿੰਘ ਚੰਨਣਵਾਲ, ਰਾਜੂ ਸ਼ਰਮਾ ਭੁੱਚੋ ਅਤੇ ਜਸਕਾਨ ਮੀਤ ਨੇ ਵੀ ਸਹਿਯੋਗ ਦਿੱਤਾ |