ਨਵੀਂ ਦਿੱਲੀ : ਬੁੱਧਵਾਰ ਨੂੰ ਸੋਨੇ-ਚਾਂਦੀ ਦੀ ਕੀਮਤ ‘ਚ ਗਿਰਾਵਟ ਆਈ ਹੈ। ਇਸ ਕਾਰਨ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 160 ਰੁਪਏ ਦੀ ਗਿਰਾਵਟ ਨਾਲ 60,000 ਰੁਪਏ ‘ਤੇ ਆ ਗਈ ਹੈ। ਕੱਲ੍ਹ ਇਹ 60,160 ਰੁਪਏ ‘ਤੇ ਸੀ। 22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 55,000 ਰੁਪਏ ਹੈ। ਚਾਂਦੀ ਦੀ ਕੀਮਤ 500 ਰੁਪਏ ਡਿੱਗ ਕੇ 74,700 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ।
ਵੱਡੇ ਮਹਾਨਗਰਾਂ ਵਿੱਚ ਸੋਨੇ ਦਾ ਰੇਟ
ਦਿੱਲੀ: 24 ਕੈਰੇਟ 60,200 ਰੁਪਏ; 22 ਕੈਰੇਟ 55,150 ਰੁਪਏ
ਚੇਨਈ: 24 ਕੈਰੇਟ 60,330 ਰੁਪਏ; 22 ਕੈਰੇਟ 55,300 ਰੁਪਏ
ਸੋਨੇ ਤੇ ਚਾਂਦੀ ਦੀ ਕੀਮਤ ਫਿਲਹਾਲ ਸੀਮਤ ਦਾਇਰੇ ਦੇ ਅੰਦਰ ਬਣੀ ਹੋਈ ਹੈ। ਅਮਰੀਕੀ ਫੈਡਰਲ ਰਿਜ਼ਰਵ ਦੀ ਆਗਾਮੀ ਬੈਠਕ ਸੋਨੇ ਦੀਆਂ ਕੀਮਤਾਂ ਦੀ ਦਿਸ਼ਾ ਤੈਅ ਕਰਨ ‘ਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਫਿਊਚਰਜ਼ ਵਿੱਚ ਸੋਨੇ ਅਤੇ ਚਾਂਦੀ ਦੀ ਕੀਮਤ
ਵਾਇਦਾ ਬਾਜ਼ਾਰ ‘ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। MCX ‘ਤੇ 24 ਕੈਰੇਟ ਸੋਨੇ ਦੀ ਕੀਮਤ 15 ਰੁਪਏ ਡਿੱਗ ਕੇ 59,228 ਰੁਪਏ ‘ਤੇ ਆ ਗਈ ਹੈ। ਸੋਨੇ ‘ਚ ਗਿਰਾਵਟ ਘੱਟ ਮੰਗ ਕਾਰਨ ਹੈ। ਅੱਜ ਸੋਨੇ ‘ਚ 12028 ਲਾਟ ਦਾ ਕਾਰੋਬਾਰ ਹੋਇਆ।