ਮਾਂ ਵੱਲੋ 3 ਮਾਸੂਮ ਬੇਟੀਆਂ ਦਾ ਕਤਲ

0
1253

ਹਾਂਗਕਾਂਗ(ਪੰਜਾਬੀ ਚੇਤਨਾ) ਪੁਲਿਸ ਦੀ ਜਾਂਚ ਤੋਂ ਸੋਮਵਾਰ ਦੁਪਹਿਰ ਨੂੰ ਖੁਲਾਸਾ ਹੋਇਆ ਕਿ ਸ਼ਾਮ ਸ਼ੂਈ ਪੋ ਵਿਖੇ ਇੱਕ ਮਾਂ ਨੇ ਪੁਲਿਸ ਨੂੰ ਝੂਠੀ ਰਿਪੋਰਟ ਦਰਜ ਕਰਵਾਉਣ ਤੋਂ ਪਹਿਲਾਂ ਆਪਣੀਆਂ ਤਿੰਨ ਧੀਆਂ, ਜਿਨ੍ਹਾਂ ਦੀ ਉਮਰ 2 ਤੋਂ 5 ਦੇ ਵਿਚਕਾਰ ਸੀ, ਨੂੰ ਦਮ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਦਾਅਵਾ ਕੀਤਾ ਸੀ ਕਿ ਉਸਦੇ ਪਤੀ ਨੇ ਉਨ੍ਹਾਂ ਦੀਆਂ ਧੀਆਂ ਨੂੰ ਚਾਕੂ ਮਾਰਿਆ ਹੈ।
ਸ਼ਾਮ ਸ਼ੂਈ ਪੋ ਵਿਚ 115 ਕਵੇਲਿਨ ਸਟਰੀਟ ‘ਤੇ ਇਕ ਰਿਹਾਇਸ਼ੀ ਬਿਲਡਿੰਗ ਵਿਚ ਸਵੇਰੇ 11.01 ਵਜੇ ਵਾਪਰੀ ਘਟਨਾ ਬਾਰੇ ਪੁਲੀਸ ਨੂੰ ਸੁਚੇਤ ਕੀਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਮਹਿਲਾ ਕਾਲਰ ਨੇ ਦਾਅਵਾ ਕੀਤਾ ਕਿ ਉਸ ਦੇ ਪਤੀ ਨੇ ਉਸ ‘ਤੇ ਚਾਕੂ ਨਾਲ ਹਮਲਾ ਕੀਤਾ ਅਤੇ “ਉਨ੍ਹਾਂ ਦੀਆਂ ਤਿੰਨ ਧੀਆਂ ਨੂੰ ਮਾਰ ਦਿੱਤਾ।”
ਸਿਹਤ ਕਰਮੀ ਮੌਕੇ ‘ਤੇ ਪਹੁੰਚੇ ਅਤੇ ਤਿੰਨੋਂ ਲੜਕੀਆਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਕੈਰੀਟਾਸ ਮੈਡੀਕਲ ਸੈਂਟਰ ਲਿਜਾਇਆ ਗਿਆ – ਜਿੱਥੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ।
ਸੂਤਰਾਂ ਮੁਤਾਬਕ ਪਾਕਿਸਤਾਨੀ ਪਰਿਵਾਰ ਦੀਆਂ ਤਿੰਨੋਂ ਲੜਕੀਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ, ਜਿਨ੍ਹਾਂ ‘ਤੇ ਚਾਕੂ ਦੇ ਜ਼ਖ਼ਮ ਨਹੀਂ ਮਿਲੇ ਹਨ। ਬਾਅਦ ਵਿਚ ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਤਾ ਲੱਗਾ ਹੈ ਕਿ ਇੱਕ ਔਰਤ ਕਰੀਬ ਇੱਕ ਸਾਲ ਤੋ ਆਪਣੇ ਪਤੀ ਤੋਂ ਵੱਖ ਆਪਣੀਆਂ ਤਿੰਨਾ ਲੜਕੀਆਂ ਨਾਲ ਇਥੇ ਰਹਿ ਰਹੀ ਸੀ।

ਸੋਧ: ਕੱਲ ਇਸ ਖਬਰ ਵਿੱਚ ਔਰਤ ਨੂੰ ਪਾਕਿਸਤਾਨੀ ਲਿਖ ਦਿਤਾ ਗਿਆ ਸੀ ਜਦ ਕਿ ਔਰਤ ਭਾਰਤੀ ਹੈ ਅਤੇ ਉਸ ਦਾ ਪਤੀ ਪਾਕਿਸਤਾਨੀ।