ਰੁੜਕੇਲਾ : ਟੋਕੀਓ ਓਲੰਪਿਕ ’ਚ ਕਾਂਸੀ ਦਾ ਤਗ਼ਮਾ ਜਿੱਤ ਕੇ ਪੁਰਾਣਾ ਮਾਣ ਹਾਸਲ ਕਰਨ ਦੀ ਦਿਸ਼ਾ ’ਚ ਪਹਿਲਾ ਕਦਮ ਰੱਖ ਚੁੱਕੀ ਭਾਰਤੀ ਹਾਕੀ ਟੀਮ ਭਲਕੇ 13 ਜਨਵਰੀ ਨੂੰ ਸਪੇਨ ਖ਼ਿਲਾਫ਼ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪਹਿਲੇ ਮੈਚ ’ਚ ਉੱਤਰੇਗੀ ਤਾਂ ਉਸ ਦਾ ਇਰਾਦਾ ਵਿਸ਼ਵ ਕੱਪ ’ਚ ਤਗ਼ਮੇ ਲਈ 48 ਸਾਲ ਦੀ ਉਡੀਕ ਖਤਮ ਕਰਨ ਦਾ ਹੋਵੇਗਾ। ਇਹ ਮੈਚ ਭਾਰਤ ਸਮੇਂ ਅਨੁਸਾਰ ਸਾਮ 7 ਵਜੇ ਖੇਡਿਆ ਜਾਵੇਗਾ।