ਹਾਂਗਕਾਂਗ ‘ਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ ‘ਤੇ ਖ਼ੁਸ਼ੀ ਦਾ ਆਲਮ

0
361

ਹਾਂਗਕਾਂਗ (ਜੰਗ ਬਹਾਦਰ ਸਿੰਘ)-ਸਿਮਰਨਜੀਤ ਸਿੰਘ ਮਾਨ ਵਲੋਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਦੀ ਜ਼ਿਮਨੀ ਚੋਣ ‘ਚ ਦਰਜ ਕਰਵਾਈ ਇਤਿਹਾਸਕ ਜਿੱਤ ‘ਤੇ ਹਾਂਗਕਾਂਗ ਵਸਦੇ ਪੰਜਾਬੀ ਭਾਈਚਾਰੇ ‘ਚ ਖ਼ੁਸ਼ੀ ਦਾ ਆਲਮ ਪਾਇਆ ਜਾ ਰਿਹਾ ਹੈ। ਹਾਂਗਕਾਂਗ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਭਾਈ ਭਗਵਾਨ ਸਿੰਘ ਘਾਮਾ ਵਲੋਂ ਮਾਨ ਨੂੰ ਇਸ ਜਿੱਤ ‘ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸੰਗਰੂਰ ਦੇ ਲੋਕਾਂ ਵਲੋਂ ‘ਆਪ’ ਸਰਕਾਰ ਦੀ ਪੰਜਾਬ ਵਿਰੋਧੀ ਭੂਮਿਕਾ ‘ਤੇ ਵਿਖਾਏ ਸ਼ੀਸ਼ੇ ਤੋਂ ਪੰਜਾਬ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਹੈ। ਇਸ ਮੌਕੇ ਖ਼ੁਸ਼ੀ ਦਾ ਇਜ਼ਹਾਰ ਕਰਨ ਵਾਲਿਆਂ ‘ਚ ਚੇਅਰਮੈਨ ਬੋਰਡ ਗੁਰਨਾਮ ਸਿੰਘ ਸ਼ਾਹਪੁਰ, ਵੱਸਣ ਸਿੰਘ ਮਲਮੋਹਰੀ, ਸੁੱਖਾ ਸਿੰਘ ਗਿੱਲ, ਤਰਲੋਕ ਸਿੰਘ ਪੱਟੀ, ਅਵਤਾਰ ਸਿੰਘ ਡੁੱਗਰੀ, ਮਹਿੰਦਰ ਸਿੰਘ, ਅਵਤਾਰ ਸਿੰਘ ਖਹਿਰਾ, ਬਲਜਿੰਦਰ ਸਿੰਘ ਜਿੰਮੀ, ਬਲਕਾਰ ਸਿੰਘ ਸਫਿਆਲਾ ਅਤੇ ਰਾਣਾ ਪ੍ਰਤਾਮ ਸਿੰਘ ਬਹੁਲੀਆਂ ਹਾਜ਼ਰ ਸਨ।