ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਸਥਿਤ ਇੰਡੀਅਨ ਕੌਂਸਲੇਟ ਵਲੋਂ ਹਾਂਗਕਾਂਗ ਕਨਵੈਨਸ਼ਨ ਐਂਡ ਐਗਜ਼ੀਵਿਸ਼ਨ ਸੈਂਟਰ ਵਿਖੇ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਸਮਾਰੋਹ ਕੀਤਾ ਗਿਆ | ਇਸ ਮੌਕੇ ਕੌਂਸਲ ਜਨਰਲ ਸ੍ਰੀਮਤੀ ਪਿ੍ਅੰਕਾ ਚੌਹਾਨ ਵਲੋਂ ਉਦਘਾਟਨੀ ਸਮਾਗਮ ‘ਚ ਹਾਜ਼ਰ ਸੈਂਕੜੇ ਯੋਗਾ ਅਭਿਲਾਸ਼ੀਆਂ ਨੂੰ ਸੰਬੋਧਨ ਕੀਤਾ ਗਿਆ | ਦੋ ਭਾਗਾਂ ‘ਚ ਪੇਸ਼ ਕੀਤੇ ਇਸ ਸਮਾਰੋਹ ਨੂੰ ਹਾਂਗਕਾਂਗ ਸਥਿਤ ਵੱਖ-ਵੱਖ ਯੋਗ ਕੇਂਦਰਾਂ ਦੇ ਵਿਦਿਆਰਥੀਆਂ ਵਲੋਂ ਕਠਿਨ ਯੋਗ ਆਸਣਾ ਦੀ ਪੇਸ਼ਕਾਰੀ ਕਰਦਿਆਂ ਮੰਤਰ-ਮੁਗਧ ਕੀਤਾ ਗਿਆ |