ਹਾਂਗਕਾਂਗ(ਪੰਜਾਬੀ ਚੇਤਨਾ): ਹਾਂਗਕਾਂਗ ਦੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਸਮੇ ਸਮੇ ਖਾਲਸਾ ਦੀਵਾਨ ਵੱਲੋ ਸਮਾਗਮ ਕਰਵਾਏ ਜਾਦੇ ਹਨ। ਇਸੇ ਤਹਿਤ ਸ਼ਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਬੀਤੇ ਐਤਵਾਰ ਨੂੰ ਵਿਸੇਸ ਸਮਾਗਮ ਕਰਵਾਇਆ ਗਿਆ। ਇਸ ਵਿਚ ਵੱਖ ਵੱਖ ਉਮਰ ਦੇ ਬੱਚਿਆਂ ਨੇ ਭਾਸਣ, ਕਵਿਤਾਂ ਆਦਿ ਸੁਣਾਏ। ਇਸ ਤੋ ਬਾਅਦ ਸਾਰੇ ਬੱਚਿਆ ਨੂੰ ਪ੍ਰਬੰਧਕ ਕਮੇਟੀ ਵੱਲੋਂ ਵਿਸੇਸ ਸਰਟੀਫੀਕੇਟ ਦਿਤੇ ਗਏ। ਕੁੱਝ ਸਮਾਂ ਪਹਿਲਾਂ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਲਈ ਚਾਰ ਸਾਹਿਬਜ਼ਾਦੇ ਫਿਲਮ ਦਿਖਾਈ ਗਈ ਸੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਚਾਰ ਸਾਹਿਬਜ਼ਾਦੇ ਫਿਲਮ ਵਿੱਚੋ ਪ੍ਰਸ਼ਨ ਉੱਤਰ ਪੁੱਛ ਕੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ ਜਿਸ ਵਿਚ ਬੱਚਿਆਂ ਨੇ ਕਵਿਤਾ ਕਵੀਸ਼ਰੀ ਅਤੇ ਗੁਰ-ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ, ਇਸ ਤੋ ਬਾਅਦ ਸਾਰੇ ਬੱਚਿਆ ਨੂੰ ਪ੍ਰਬੰਧਕ ਕਮੇਟੀ ਵੱਲੋਂ ਵਿਸੇਸ ਸਰਟੀਫੀਕੇਟ ਦਿਤੇ ਗਏ।