ਹਾਂਗਕਾਂਗ ਸਭ ਤੋਂ ਮਹਿੰਗਾ ਸ਼ਹਿਰ

0
637

ਹਾਂਗਕਾਂਗ(ਪੰਜਾਬੀ ਚੇਤਨਾ): ਮਰਸਰ ਦੇ ਸਰਵੇ ’ਚ ਰਿਹਾਇਸ਼, ਟਰਾਂਸਪੋਰਟ, ਭੋਜਨ, ਕੱਪੜੇ, ਘਰੇਲੂ ਵਸਤਾਂ ਅਤੇ ਮਨੋਰੰਜਨ ਸਮੇਤ 200 ਤੋਂ ਵੱਧ ਵਸਤਾਂ ਅਤੇ ਸੇਵਾਵਾਂ ਦੀ ਕੀਮਤ ਦੀ ਤੁਲਣਾ ਕੀਤੀ ਗਈ ਹੈ। ਰਿਪੋਰਟ ਮੁਤਾਬਕ ਗਲੋਬਲ ਤੌਰ ’ਤੇ ਕੌਮਾਂਤਰੀ ਕਰਮਚਾਰੀਆਂ ਲਈ ਇਸ ਸਾਲ ਹਾਂਗਕਾਂਗ, ਸਿੰਗਾਪੁਰ ਅਤੇ ਜਿਊਰਿਖ ਸਭ ਤੋਂ ਮਹਿੰਗੇ ਸ਼ਹਿਰ ਹਨ। ਰੈਂਕਿੰਗ ’ਚ ਸਭ ਤੋਂ ਘੱਟ ਮਹਿੰਗੇ ਸ਼ਹਿਰਾਂ ’ਚ ਹਵਾਨਾ ਆਉਂਦਾ ਹੈ।
ਪਿਛਲੇ ਸਾਲ ਦੇ ਅੱਧ ’ਚ ਕਰੰਸੀ ਦੀ ਡੀਵੈਲਿਊਏਸ਼ਨ ਕਾਰਣ ਹਵਾਨਾ 83 ਸਥਾਨ ਹੇਠਾਂ ਆ ਗਿਆ ਹੈ। ਇਸ ਤੋਂ ਇਲਾਵਾ ਹੋਰ ਸਸਤੇ ਸ਼ਹਿਰਾਂ ’ਚ ਦੋ ਪਾਕਿਸਤਾਨ ਤੋਂ ਕਰਾਚੀ ਅਤੇ ਇਸਲਾਮਾਬਾਦ ਹਨ।
ਭਾਰਤ ’ਚ ਪ੍ਰਵਾਸੀਆਂ ਲਈ ਸਭ ਤੋਂ ਮਹਿੰਗਾ ਸ਼ਹਿਰ ਮੁੰਬਈ ਹੈ। ਇਸ ਤੋਂ ਬਾਅਦ ਨਵੀਂ ਦਿੱਲੀ ਅਤੇ ਬੇਂਗਲੁਰੂ ਦਾ ਸਥਾਨ ਹੈ। ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ।
ਮਰਸਰ ਦੇ ‘ਜੀਵਨ ਬਤੀਤ ਕਰਨ ਦੀ ਲਾਗਤ ਸਰਵੇ-2023’ ਮੁਤਾਬਕ ਗਲੋਬਲ ਰੂਪ ਨਾਲ ਪੰਜ ਮਹਾਦੀਪਾਂ ਦੇ 22 ਸ਼ਹਿਰਾਂ ’ਚ ਮੁੰਬਈ 147ਵੇਂ ਸਥਾਨ ’ਤੇ ਹੈ। ਮੁੰਬਈ ਭਾਰਤ ’ਚ ਪ੍ਰਵਾਸੀਆਂ ਲਈ ਸਭ ਤੋਂ ਮਹਿੰਗਾ ਸ਼ਹਿਰ ਹੈ, ਜਦ ਕਿ ਗਲੋਬਲ ਰੂਪ ਨਾਲ ਇਸ ਸੂਚੀ ’ਚ ਹਾਂਗਕਾਂਗ ਸਭ ਤੋਂ ਅੱਗੇ ਹੈ।