6ਵੀਂ ਵਾਰ ਮੁੰਡਾ ਪਿੰਡ ਟੀਮ ਦੀ ਰਹੀ ਝੰਡੀ

0
354

ਹਾਂਗਕਾਂਗ (ਜੰਗ ਬਹਾਦਰ ਸਿੰਘ)-ਗੁਰਦੁਆਰਾ ਖਾਲਸਾ ਦੀਵਾਨ ਵਲੋਂ ਹੈਪੀ ਵੈਲੀ ਖੇਡ ਗਰਾਊਂਡ ਵਿਖੇ ਕਰਵਾਏ ਸਾਲਾਨਾ ਵਿਸਾਖੀ ਖੇਡ ਮੇਲੇ ਮੌਕੇ ਰੱਸਾ ਖਿੱਚਣ ਦੇ ਮੁਕਾਬਲੇ ਵਿਚ ਮੁੰਡਾ ਪਿੰਡ ਟੀਮ ਵਲੋਂ ਤੁੰਗ ਚੁੰਗ ਟੀਮ ਨੂੰ ਮਾਤ ਦੇ ਕੇ ਲਗਾਤਾਰ 6ਵੀਂ ਵਾਰ ਜਿੱਤ ਦਾ ਝੰਡਾ ਲਹਿਰਾਇਆ ਗਿਆ। ਵਿਸਾਖੀ ਨੂੰ ਸਮਰਪਿਤ ਕਰਵਾਏ ਗਏ ਇਸ ਖੇਡ ਮੇਲੇ ਵਿਚ ਬੱਚਿਆਂ ਦੀਆਂ ਦੌੜਾਂ, ਬੀਬੀਆਂ ਦੇ ਰੱਸਾ ਖਿੱਚਣ ਦੇ ਮੁਕਾਬਲੇ, ਫੁੱਟਬਾਲ, ਹਾਕੀ ਅਤੇ ਗੋਲਾ ਸੁੱਟਣ ਦੇ ਮੁਕਾਬਲਿਆਂ ਵਿਚ ਖਿਡਾਰੀਆਂ ਵਲੋਂ ਜ਼ੋਰ ਅਜਮਾਇਸ਼ ਕੀਤੀ ਗਈ। ਇਸ ਮੌਕੇ ਪੰਜਾਬੀ ਭਾਈਚਾਰੇ ਦੇ ਪਤਵੰਤਿਆਂ ਵਲੋਂ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਹੌਸਲਾ ਅਫਜ਼ਾਈ ਕੀਤੀ ਗਈ।