ਯੁਨ ਲਾਗ ਸਟੇਸ਼ਨ ਵਿਖੇ ਹੋਈ ਕੁੱਟ ਮਾਰ ਸਬੰਧੀ 6 ਫੜੈ, ਇਲਾਕੇ ਵਿਚ ਸਹਿਮ ਜਾਰੀ

0
719

ਹਾਂਗਕਾਂਗ(ਪਚਬ): ਐਤਵਾਰ ਨੂੰ ਯੁਨ ਲਾਗ ਐਮ ਟੀ ਆਰ ਸਟੇਸ਼ਨ ਤੇ ਕੀਤੀ ਕੁਟ ਮਾਰ ਦੇ ਸਬੰਧ ਵਿਚ ਪੁਲੀਸ ਨੇ 6 ਵਿਅਕਤੀਆਂ ਨੂੰ ਫੜਨ ਦਾ ਐਨਾਲ ਕੀਤਾ ਹੈ। ਇਨਾਂ ਨੂੰ ਗੈਰਕਾਨੂੰਨੀ ਇਕੱਠੇ ਹੋਣ ਦੇ ਦੋਸ਼ ਅਧੀਨ ਫੜਿਆ ਗਿਆ ਹੈ। ਇਸ ਘਟਨਾ ਵਿਚ 45 ਵਿਅਕਤੀ ਜਖਮੀ ਹੋਏ ਹਨ ਜਿਨਾਂ ਵਿਚੋ ਇਕ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਇਸ ਘਟਨਾ ਦਾ ਸਿਕਾਰ ਉਹ ਲੋਕੀ ਹੋਏ ਜੋ ਕਿ ਐਤਵਾਰ ਨੂੰ ਹਾਂਗਕਾਂਗ ਵਾਲੇ ਪਾਸੇ ਹਵਾਲਗੀ ਬਿਲ ਵਿਰੋਧੀ ਰੈਲੀ ਵਿਚ ਸਾਮਲ ਹੋਣ ਤੋ ਬਾਅਦ ਘਰਾਂ ਨੂੰ ਵਾਪਸ ਜਾ ਰਹੇ ਹਨ। ਇਸ ਘਟਨਾਂ ਤ ਿਬਾਅਦ ਇਲਾਕੇ ਵਿਚ ਇਨਾਂ ਸਹਿਮ ਹੈ ਕਿ ਸੋਮਵਾਰ ਨੂੰ ਸ਼ਾਮ ਤਕ ਸਭ ਦੁਕਾਨਾਂ ਬੰਦ ਹੋ ਗਈਆਂ ਤੇ ਸੜਕਾਂ ਅਤੇ ਸਾਪਿਗ ਮਾਲ ਆਦਿ ਸੁੰਨ ਹੋ ਗਏ। ਲੋਕਾਂ ਆਪਣੇ ਘਰਾਂ ਵਿਚ ਬੰਦ ਹੋ ਗਏ। ਕਾਰਨ ਇਹ ਸੀ ਕਿ ਸੋਸਲ ਮੀਡੀਏ ਤੇ ਇਹ ਗੱਲਾਂ ਆ ਰਹੀਆਂ ਹਨ ਕਿ ਅੱਜ ਫਿਰ ਇਲਾਕੇ ਵਿਚ ਲੜਾਈ ਹੋਵੇਗੀ।ਇਸੇ ਦੌਰਾਨ ਇਲਾਕੇ ਵਿਚ ਸਥਿਤ ਕੋਸਲਰ ਯੂਨਿਸ ਹੋ ਦੇ ਦਰਫਤ ਦੀ ਭੰਬ ਤੋੜ ਕੀਤੀ ਗਈ। ਉਸ ਬਾਰੇ ਇਹ ਵੀਡੀਓ ਆਈ ਹੈ ਕਿ ਉਹ ਕੁਟ ਮਾਰ ਦੀ ਘਟਨਾ ਤੋ ਬਾਅਦ ਚਿੱਟੀਆਂ ਟੀ-ਸਟਰਾਂ ਵਾਲਿਆ ਨਾਲ ਹੱਥ ਮਿਲਾ ਰਹੇ ਸਨ। ਉਨਾਂ ਨੇ ਇਸ ਗੱਲ ਤੋ ਇਨਕਾਰ ਕੀਤਾ ਕਿ ਉਨਾਂ ਦਾ ਇਸ ਕੁਟ ਮਾਰ ਨਾਲ ਕੋਈ ਲੈਣਾ ਦੇਣਾ ਹੈ। ਇਸ ਘਟਨਾ ਦੀ ਚਾਰੇ ਪਾਸੇ ਤੋਂ ਨਿੰਦਾ ਹੋ ਰਹੀ ਹੈ। ਸਰਕਾਰ ਵੀ ਇਸ ਸਬੰਧ ਸਖਤ ਰੁੱਖ ਅਪਣਾ ਰਹੀ ਹੈ। ਬੀਤੇ ਕੱਲ ਇਲਾਕੇ ਵਿਚ ਭਾਰੀ ਪੁਲੀਸ ਬਲ ਤੈਨਾਤ ਰਿਹਾ ਤੇ ਰਾਤ ਸ਼ਾਤੀਪੂਰਕ ਲੰਘ ਗਈ।