ਹਾਂਗਕਾਂਗ ਦੇ ਹਰ ਵਾਸੀ ਦਾ ਹੋਵੇਗਾ ਕਰੋਨਾ ਟੈਸਟ:ਕੈਰੀ ਲੈਮ

0
540

ਹਾਂਗਕਾਂਗ(ਪਚਬ): ਹਾਂਗਕਾਂਗ ਮੁੱਖੀ ਨੇ ਅੱਜ ਪ੍ਰੈਸ ਵਾਰਤਾ ਦੌਰਾਨ ਐਲਾਨ ਕੀਤਾ ਕਿ ਹਰ ਇਕ ਵਾਸੀ ਤਾ ਕਰੋਨਾ ਟੈਸਟ ਹੋਵੇਗਾ ਤਾਂ ਕਿ ਕਰੋਨਾ ਦੀ ਵੱਧ ਰਹੀ ਮਾਰ ਨੂੰ ਰੋਕਿਆ ਜਾ ਸਕੇ। ਇਸ ਸਮੇਂ ਉਨਾਂ ਨਾਲ ਕੁਝ ਹੋਰ ਅਹਿਮ ਸਰਕਾਰੀ ਅਧਿਕਾਰੀ ਵੀ ਸ਼ਾਮਲ ਸਨ। ਇਸ ਲਈ ਹਰ ਵਿਅਕਤੀ ਨੇੜੇ ਦੇ ਸਿਹਤ ਸੈਟਰ ਤੋਂ ਸੈਪਲ ਬੋਤਲ ਕੇ ਆਪਣੇ ਘਰ ਜਾ ਕੇ ਟੈਸਟ ਲਈ ਆਪਣੇ ਸੈਪਲ ਦੇਵੇਗਾ ਤੇ ਉਸ ਨੁੰ ਵਾਪਸ ਸਿਹਤ ਸੈਟਰ ਵਿਚ ਜਮਾਂ ਕਰਵਾਏਗਾ। ਇਹ ਟੈਸਟ ਮੁਫਤ ਕੀਤੇ ਜਾਣਗੇ। ਇਸ ਕੰਮ ਲਈ ਚੀਨ ਦੇ ਸਿਹਤ ਮਾਹਿਰਾਂ ਦਾ ਮਦਦ ਲਈ ਜਾਵੇਗੀ ਤੇ ਟੈਸਟ ਵੀ ਚੀਨ ਵਿਚ ਸਥਿਤ ਲੈਬ ਤੋਂ ਕਰਵਾਏ ਜਾਣਗੇ। ਇਹ ਟੈਸਟ ਜਰੂਰੀ ਨਹੀ ਹੋਵਗਾ ਪਰ ਮੁਫਤ ਜਰੂਰ ਹੋਵੇਗਾ, ਭਾਵ ਇਸ ਟੈਸਟ ਤੋ ਕੋਈ ਵਿਅਕਤੀ ਇਨਕਾਰ ਵੀ ਕਰ ਸਕਦਾ ਹੈ। ਇਸ ਲਈ ਸਇਗ ਪੂਨ ਸਥਿਤ ‘ਸਨ ਯਤ ਸੈਨ’ ਪਾਰਕ ਵਿਚ ਵਿਸੇਸ ਲੈਬ ਵੀ ਬਣਾਈ ਜਾਵੇਗੀ। ਸਭ ਇਤਯਾਮ ਪੂਰੇ ਹੋਣ ਤੋਂ ਬਾਅਦ ਟੈਸਟ ਸੁਰੂ ਹੋਣ ਦੀ ਤਰੀਕ ਦਾ ਐਲਾਨ ਕਰ ਦਿਤਾ ਜਾਵੇਗਾ। ਇਸੇ ਦੌਰਾਨ ਇਹ ਵੀ ਐਲਾਨ ਕੀਤਾ ਗਿਆ ਕਿ ਏਸੀਆ ਵਰਡ ਐਕਸਪੌ ਨੇੜੈ 1000 ਵਿਸਤਰਿਆ ਦਾ ਆਰਜ਼ੀ ਹਸਪਤਾਲ ਵੀ ਚੀਨੀ ਸਰਕਾਰ ਦੀ ਸਹਾਇਤਾ ਨਾਲ ਬਣਾਇਆ ਜਾਵੇਗਾ।