ਹਾਂਗਕਾਂਗ(ਪੰਜਾਬੀ ਚੇਤਨਾ): ਹਾਂਗਕਾਂਗ ਵਿਚ ਭਾਰਤੀ ਕਲਾ ਨੂੰ ਉਤਸ਼ਾਹਤ ਕਰਨ ਲਈ ਕਈ ਲੰਮੇ ਅਰਸੇ ਤੋਂ ਕੰਮ ਕਰ ਰਹੀ ਸੰਸਥਾ ਇੰਡੀਅਨ ਆਰਟਸ ਸਰਕਲ ਵੱਲੋਂ ਇਸ ਕਰੋਨਾ ਮਾਰਾਮਾਰੀ ਦੌਰਾਨ ਘਰਾਂ ਵਿਚ ਕੈਦ ਲੋਕਾਂ ਨੁੰ ਕੁਝ ਨਵਾਂ ਕਰਨ ਮੌਕਾ ਦਿੱਤਾ ਹੈ। ਇਹ ਮੌਕਾ ਹੈ ਆਪਣੀ ਡਾਂਸ ਕਲਾ ਨੂੰ ਲੋਕਾਂ ਤੱਕ ਪਹੁੰਚਣ ਦਾ। ਇਸ ਲਈ ਪ੍ਰੋਗ੍ਰਾਂਮ ਆਜਾ ਨੱਚ ਲੈ 2020 ‘ਡਾਨਸ ਕਰੋ- ਨਾ’ ਨਾਮ ਦਾ ਇੱਕ ਕੰਪੀਟੀਸ਼ਨ ਰੱਖਿਆ ਗਿਆ ਹੈ ਜਿਸ ਵਿਚ ਲੋਕੀ ਆਪਣੀਆਂ ਡਾਸ ਵੀਡੀਓ ਆਨ ਲਾਈਨ ਭੇਜ ਕੇ ਇਸ ਵਿਚ ਸ਼ਾਮਲ ਹੋ ਸਕਦੇ ਹਨ। ਵੀਡੀਓ ਭੇਜਣ ਦੀ ਆਖਰੀ ਮਿਤੀ ਭਾਵੇਂ 20 ਮਈ ਸੀ ਪਰ ਇਸ ਵਿਚ 4 ਜੂਨ ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਮੁਕਾਬਲੇ ਵਿਚ ਜਿੱਤਣ ਵਾਲੇ ਪਹਿਲੇ, ਦੂਜੇ ਅਤੇ ਤੀਜੇ ਜੇਤੂਆਂ ਨੂੰ ਕਰਮਵਾਰ 3000,2000 ਤੇ 1000 ਹਾਂਗਕਾਂਗ ਡਾਲਰ ਦਾ ਇਨਾਮ ਵੀ ਮਿਲੇਗਾ। ਹੋਰ ਜਾਣਕਾਰੀ ਹੇਠਾਂ ਵਾਲੇ ਪੋਸਟਰ ਵਿੱਚ ਹੈ।
ਇਸ ਪ੍ਰੋਗਰਾਮ ਦਾ ਪ੍ਰਸਾਰਣ Indian Arts Circle ਦੇ Facebook page ਅਤੇ YouTube channel ਤੇ 14 ਜੂਨ ਨੂੰ ਕੀਤਾ ਜਾਵੇਗਾ