ਕਰੋਨਾ ਦਾ ਕਹਿਰ:ਭਾਰਤ ਦੀ ਪਹਿਲੀ ਸਾਈਕਲ ਕੰਪਨੀ ਐਟਲਸ ਬੰਦ

0
352

ਲੁਧਿਆਣਾ : -ਕੋਰੋਨਾ ਮਹਾਂਮਾਰੀ ਦੇ ਚਲਦਿਆਂ ਭਾਰਤ ਦੀ ਪਹਿਲੀ ਸਾਈਕਲ ਕੰਪਨੀ ਨੇ ਆਪਣਾ ਕਾਰਖਾਨਾ ਬੰਦ ਕਰਨ ਦਾ ਐਲਾਨ ਕੀਤਾ ਹੈ | ਜਿਸ ਨਾਲ ਸਾਈਕਲ ਸਨਅਤ ਦੀ ਰਾਜਧਾਨੀ ਲੁਧਿਆਣਾ ਨਾਲ ਸਬੰਧਿਤ ਕਾਰਖਾਨੇਦਾਰਾਂ ਨੂੰ ਆਪਣੇ ਕਰੋੜਾਂ ਰੁਪਏ ਡੁੱਬਣ ਦਾ ਡਰ ਸਤਾਉਣ ਲੱਗ ਪਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਐਟਲਸ ਸਾਈਕਲ (ਹਰਿਆਣਾ) ਲਿਮਟਿਡ ਸਾਹਿਬਾਬਾਦ ਦੇ ਪ੍ਰਬੰਧਕਾਂ ਵਲੋਂ ਅੱਜ ਲੇ – ਆਫ਼ ਦਾ ਨੋਟਿਸ ਜਾਰੀ ਕਰ ਕੇ ਕਾਰਖਾਨਾ ਬੰਦ ਕਰਨ ਦੀ ਸੂਚਨਾ ਦਿੱਤੀ ਗਈ ਹੈ | ਕੰਪਨੀ ਨੇ ਕਾਰਖਾਨਾ ਬੰਦ ਕਰਨ ਦਾ ਕਾਰਨ ਆਰਥਿਕ ਤੰਗੀ ਦੱਸੀ ਹੈ | ਉਨ੍ਹਾਂ ਪੱਤਰ ‘ਚ ਕਿਹਾ ਕਿ ਹੁਣ ਤਾਂ ਰੋਜ਼ਾਨਾ ਦੇ ਖਰਚ ਕਰਨੇ ਵੀ ਮੁਸ਼ਕਿਲ ਹੋ ਗਏ ਸਨ | ਕਾਰਖਾਨੇ ਦੇ ਕਾਮਿਆਂ ਨੂੰ ਨਿਯਮਾਂ ਅਨੁਸਾਰ ਭੁਗਤਾਨ ਕੀਤੇ ਜਾਣਗੇ | ਕੰਪਨੀ ਵਲੋਂ ਜ਼ਿਲ੍ਹਾ ਅਧਿਕਾਰੀਆਂ ਅਤੇ ਲੇਬਰ ਯੂਨੀਅਨ ਨੂੰ ਨੋਟਿਸ ਦੀ ਕਾਪੀ ਵੀ ਭੇਜੀ ਗਈ ਹੈ | ਕੰਪਨੀ 3 ਜੂਨ ਤੋਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ | ਐਟਲਸ ਸਾਈਕਲ ਦੇ ਮਾਲਨਪੁਰ ਅਤੇ ਸੋਨੀਪਤ ਦੇ ਯੂਨਿਟ ਪਹਿਲਾ ਹੀ ਬੰਦ ਹੋ ਚੁੱਕੇ ਹਨ |