ਭਾਰਤ ਤੋਂ ਹਾਂਗਕਾਂਗ ਆਉਣ ਤੇ ਲੱਗ ਸਕਦੀ ਹੈ ਪਾਬੰਦੀ?

0
1250

ਹਾਂਗਕਾਂਗ(ਪਚਬ): ਦੁਨੀਆਂ ਭਰ ਵਿਚ ਵੱਧ ਰਹੇ ਕੋਰੋਨਾ ਦੇ ਖੌਫ ਕਾਰਨ ਸਰਕਾਰਾਂ ਵੱਖ ਵੱਖ ਢੰਗ ਤਰੀਕੇ ਵਰਤ ਰਹੀਆਂ ਹਨ। ਇਸੇ ਤਹਿਤ ਬਹੁਤ ਸਾਰੇ ਦੇਸ਼ ਆਪਣੀਆਂ ਸਰਹੱਦਾਂ ਬੰਦ ਕਰ ਰਹੇ ਹਨ। ਇਸੇ ਤਾ ਕਰੋਨਾ ਤੋਂ ਪ੍ਰਭਾਵਤ ਦੇਸ਼ਾ ਵਿਚ ਆਉਣ ਵਾਲੇ ਮੁਸਾਫਰਾਂ ਤੇ ਕੁਝ ਬੰਦਸ਼ਾਂ ਵੀ ਲਾਈਆਂ ਜਾ ਰਹੀਆਂ ਹਨ।ਇਸ ਸਬੰਧੀ ਐਕਸਕੋ ਮੈਬਰ ਡਾਕਟਰ ਲੈਮ ਚਿੰਗ ਚੋਈ ਨੇ ਸਰਕਾਰ ਨੂੰ ਸਲਾਹ ਦਿੱਤੀ ਹੈ।ਉਨਾਂ ਅਨੁਸਾਰ ਜਿਨਾਂ ਦੇਸ਼ਾਂ ਤੋ ਹਾਂਗਕਾਂਗ ਆਉਣ ਤੇ ਪਾਬੰਦੀ ਲਾਈ ਜਾ ਸਕਦੀ ਹੈ ਉਨਾਂ ਵਿਚ ਭਾਰਤ ਦਾ ਨਾਮ ਵੀ ਸਾਮਲ ਹੈ। ਇਸ ਦਾ ਕਾਰਨ ਇਹ ਹੈ ਕਿ ਪਿਛਲੇ ਦਿਨੀ ਭਾਰਤ ਗਏ ਇਕ ਟੂਰ ਗਰੁੱਪ ਦੇ 20 ਮੈਬਰਾਂ ਵਿਚੋ 6 ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਪੈ ਗਈ ਹੈ। ਇਸ ਤੋ ਇਲਾਵਾ ਉਨਾਂ ਦਾ ਮੰਨਣਾ ਹੈ ਕਿ ਭਾਰਤ ਦੀ ਵੱਡੀ ਅਬਾਦੀ ਹੋਣ ਕਾਰਨ ਉਥੇ ਬਹੁਤ ਸਾਰੇ ਛੁਪੇ ਹੋਏ ਕੇਸ ਹੋ ਸਕਦੇ ਹਨ ਜਿਨਾਂ ਦੀ ਜਾਂਚ ਕਰਨ ਵਿਚ ਸਰਾਕਰ ਕਾਮਯਾਬ ਨਹੀਂ ਹੈ।ਇਸ ਸਮੇਂ ਸਿਰਫ ਦੱਖਣੀ ਕੋਰੀਆ ਅਤੇ ਚੀਨ ਦੇ ਸੂਬੇ ਹੁਬੇ (ਜਿਥੋਂ ਬਿਮਾਰੀ ਸੁਰੂ ਹੋਈ ਸੀ) ਦੇ ਵਾਸੀਆਂ ਤੇ ਹਾਂਗਕਾਂਗ ਵਿਚ ਆਉਣ ਤੇ ਪਾਬੰਦੀ ਹੈ ਜਦ ਕਿ ਚੀਨ,ਇਰਾਨ ਤੇ ਇਟਲੀ ਦੇ ਕੁਝ ਸਹਿਰਾਂ ਤੋ ਆਉਣ ਵਾਲੇ ਲੋਕਾਂ ਲਈ 14 ਦਿਨ ਇਕੱਲੇ ਵੱਖ ਰਹਿਣਾ ਜਰੂਰੀ ਹੈ।