ਹਾਂਗਕਾਂਗ(ਪਚਬ): ਹਾਂਗਕਾਂਗ ਵਿੱਚ ਪਹਿਲੀ ਅਕਤੂਬਰ ਨੂੰ ਹੋਏ ਸਰਕਾਰ ਵਿਰੋਧੀ ਵਿਖਾਵਿਆਂ ਦੌਰਾਨ ਇੱਕ ਵਿਦਿਆਰਥੀ ਤੇ ਪੁਲੀਸ ਵੱਲੋਂ ਚਾਲਈ ਗੋਲੀ ਨਾਲ ਲੋਕਾਂ ਵਿੱਚ ਗੁੱਸੇ ਦੀ ਅੱਗ ਭੜਕ ਗਈ ਹੈ। ਇਸ ਕਾਰਨ ਕੱਲ ਸਵੇਰੇ ਉਸ ਵਿਦਿਆਰਥੀ ਦੇ ਸਕੂਲ਼ ਤੋਂ ਸ਼ਾਤਮਈ ਸੁਰੂ ਹੋਇਆਂ ਪ੍ਰਦਰਸ਼ਨ ਸ਼ਾਮ ਤੱਕ ਹਿੰਸਕ ਹੋ ਕੇ ਕਈ ਇਲਾਕਿਆ ਵਿਚ ਫੈਲ ਗਿਆ। ਦੁਪਿਹਰ ਵੇਲੇ ਸੈਟਰਲ ਸਥਿਤ ਦਫਤਰਾਂ ਦੇ ਕਰਮਚਾਰੀ ਅਚਾਨਕ ਚਾਰਟਰ ਗਾਰਡਨ ਵਿਚ ਇੱਕਠੇ ਹੋ ਗਏ ਤੇ ਉਨਾਂ ਨਾਹਰੇ ਬਾਜੀ ਤੋਂ ਬਾਅਦ ਇਥੈ ਦੀਆਂ ਕਈ ਸੜਕਾਂ ਤੇ ਮਾਰਚ ਕੀਤਾ ਤੇ ਜਾਮ ਲਗਾ ਦਿਤਾ।
ਇਸ ਕਾਰਨ ਇਲਾਕੇ ਵਿਚ ਅਵਾਜਾਈ ਰੁੱਕ ਗਈ। ਇਹ ਲੋਕੀ ਭਾਵੇ ਕੁਝ ਸਮੇਂ ਬਾਅਦ ਉਥੋ ਚਲੇ ਗਏ ਪਰ ਸ਼ਾਮ ਹੁੰਦੇ ਹੀ ਕਈ ਇਲਾਕਿਆ ਵਿਚ ਲੋਕੀ ਇਕੱਠੇ ਹੋਣੇ ਸੂਰੂ ਹੋ ਗਏ ਜਿਨਾਂ ਵਿਚ ਮੁੱਖ ਤੌਰ ਤੇ ਛੁੰਨ ਵਾਨ ਇਕਾਲਾ ਸਾਮਲ ਸੀ ਜਿਥੇ ਇਸ ਵਿਦਿਆਰਥੀ ਦੇ ਗੋਲੀ ਲੱਗੀ ਸੀ। ਇਸ ਤੋ ਇਲਾਵਾ ਕਾਸਬਵੇ, ਵੌਗ ਤਾਈ ਸਿੰਨ, ਸਿਨ ਵਾਨ, ਤਾਈ ਵਾਈ, ਚੁੰਗ ਕੁਆਨ ਓ ਵਿਖੇ ਵੀ ਰੋਸ ਵਿਖਾਵੇ ਹੋਏ ।ਇਨਾ ਥਾਵਾਂ ਤੇ ਸੈਕੜੇ ਲੋਕੀ ਇਕੱਠੇ ਹੋਏ ਤੇ ਉਨਾਂ ਦੇ ਪੁਲੀਸ਼ ਅਤੇ ਸਰਕਾਰ ਵਿਰੱਧ ਨਾਹਰੇਬਾਜੀ ਕੀਤੀ ਤੇ ਸੜਕਾਂ ਤੇ ਰੋਕਾਂ ਲਾ ਦਿੱਤੀਆਂ। ਕਈ ਥਾਵਾ ਤੇ ਅੱਗਾਂ ਲਉਣ ਨਾਲ ਸਰਕਾਰ ਪੱਖੀ ਤੇ ਚੀਨ ਪੱਖੀ ਕੰਪਨੀਆਂ ਨੂੰ ਨੁਕਸਾਨ ਹੋਇਆ। ਇਨਾਂ ਵਿਚ ਬੈਕ ਆਫ ਚਾਇਨਾ, ਚਾਇਨਾ ਮੋਬਾਈਲ, ਮਾਯੁਗ ਪਾਰਲਰ ਆਦਿ ਸ਼ਾਮਲ ਹਨ। ਪੁਲੀਸ ਦੇ ਇਕ ਵੱਡੇ ਦਫਤਰ ਤੇ ਪੈਟਰੋਲ ਬੰਬ ਸੁੱਟੇ ਗਏ ਜਿਸ ਨਾਲ ਇਥੈ ਅੱਗ ਦੇ ਭਾਬੜ ਮੱਚ ਉਠੇ। ਪੁਲੀਸ਼ ਨੇ ਹਰ ਵਾਰ ਦੀ ਤਰਾਂ ਹੀ ਅੱਥਰੂ ਗੈਸ਼, ਰਬੜ ਦੀਆਂ ਗੋਲੀਆਂ ਆਦਿ ਦੀ ਵਰਤੋ ਕਰਕੇ ਲੋਕਾਂ ਨੂੰ ਭਜਾਇਆ। ਇਸ ਦੌਰਾਨ ਭੜਕੀ ਭੀੜ ਨੇ ਇਕ ਵਾਰ ਫਿਰ ਮੈਟਰੋ ਸਟੇਸ਼ਨਾਂ ਨੂੰ ਆਪਣਾ ਨਿਸਾਨਾ ਬਣਾਇਆ ਜਿਸ ਕਾਰਨ ਕਈ ਸਟੇਸ਼ਨ ਦੇਰ ਰਾਤ ਬੰਦ ਕਰ ਦਿੱਤੇ ਗਏ। ਇਹ ਹਿੰਸ਼ਾ ਅੱਧੀ ਰਾਤ ਤੋ ਬਾਅਦ ਤੱਕ ਜਾਰੀ ਰਹੀ।
ਵਿਦਿਆਰਥੀ ਤੇ ਗੋਲੀ ਚਲਾਏ ਜਾਣ ਨੂੰ ਪੁਲੀਸ਼ ਵਾਰ ਵਾਰ ਸਹੀ ਠਹਿਰਾ ਰਹੀ ਹੈ, ਜਦ ਕਿ ਸਰਕਾਰ ਵਿਰੋਧੀ ਇਸ ਦੀ ਨਿੰਦਾ ਕਰਦੇ ਹਨ। ਤਾਜ਼ਾ ਰਿਪੋਰਟਾਂ ਅਨੁਸਾਰ ਉਸ ਦੀ ਹਾਲਤ ਹੁਣ ਖਤਰੇ ਤੋ ਬਾਹਰ ਦੱਸ ਗਈ ਹੈ। ਇਸ ਦੌਰਾਨ ਐਤਵਾਰ ਨੂੰ ਵਾਨਚਾਈ ਵਿਚ ਜਖਮੀ ਹੋਈ ਇਡੋਨੇਸ਼ੀਅਨ ਮੂਲ ਦੀ ਇਕ ਰਿਪੋਰਟਰ ਦੀ ਅੱਖ ਦੇ ਨਕਸਾਨ ਦੀਆਂ ਖਬਰਾਂ ਵੀ ਆ ਰਹੀ ਹਨ। ਕਿਹਾ ਜਾ ਰਿਹਾ ਹੈ ਕਿ ਸ਼ਾਇਦ ਉਹ ਕਦੇ ਇਸ ਅੱਖ ਤੋਂ ਦੇਖ ਨਾ ਸਕੇ। ਇਸ ਸਬੰਧੀ ਉਸ ਨੇ ਅਪਾਣੇ ਵਲੀਕ ਰਾਹੀ ਪੁਲੀਸ਼ ਤੇ ਕੇਸ ਵੀ ਕੀਤਾ ਹੈ।
ਪੁਲੀਸ ਨੇ ਕੱਲ ਹੀ ਪ੍ਰੈਸ਼ ਵਾਰਤ ਦੌਰਾਨ ਦੱਸਿਆ ਕਿ ਪਹਿਲੀ ਅਕਤੂਬਰ ਦੀਆਂ ਹਿੰਸ਼ਕ ਘਟਨਾਵਾਂ ਦੌਰਾਨ ਕੁਲ 268 ਵਿਅਕਤੀ ਗਿਫਤਾਰ ਕੀਤੇ ਜਿਨਾਂ ਦੀ ਉਮਰ 12-71 ਸਾਲ ਵਿਚਕਾਰ ਹੈ। ਗਿਰਫਤਾਰ ਕੀਤੇ ਵਿਅਕਤੀਆਂ ਵਿਚ 178 ਮਰਦ ਅਤੇ 91 ਔਰਤਾਂ ਹਨ।ਇਨਾਂ ਘਟਨਾਵਾਂ ਵਿਚ 30 ਪੁਲੀਸ ਕਰਮੀਆਂ ਦੇ ਜਖਮੀ ਹੋਣ ਦੀ ਸੂਚਨਾ ਵੀ ਮੀਡੀਏ ਨੂੰ ਦਿੱਤੀ ਗਈ।ਪੁਲੀਸ ਦੇ ਡਿਪਟੀ ਕਮਸਿਨਰ (ਅਪਰੇਸ਼ਨ) ਨੇ ਇਹ ਵੀ ਦੱਸਿਆ ਕਿ ਹਲਾਤਾਂ ਤੇ ਕਾਬੂ ਪਾਉਣ ਲਈ ਪੁਲੀਸ ਨੇ ਕੁਲ 1400 ਗੋਲੇ ਅੱਥਰੂ ਗੈਸ, 900 ਰਬੜ ਦੀਆਂ ਗੋਲੀਆਂ, 190 ਰਾਉਡ ਬੀਨ ਬੈਗ ਅਤੇ 230 ਸਪੋਜ਼ ਬੁਲਟ ਅਤੇ 6 ਅਸਲੀ ਗੋਲੀਆਂ ਦੀ ਵਰਤੋਂ ਵੀ ਹੋਈ। ਇਹ ਵੀ ਜਿਕਰਯੋਗ ਹੈ ਕਿ 4 ਮਹੀਨੇ ਤੋਂ ਚਲ ਰਹੇ ਇਸ ਹਵਾਲਗੀ ਬਿੱਲ ਵਿਰੋਧੀ ਅਦੋਲਨ ਦੌਰਾਨ ਕਿਸੇ ਇੱਕ ਦਿਨ ਦੌਰਾਨ ਕੀਤੇ ਬਲ ਦੀ ਇਹ ਸਭ ਤੋ ਵੱਧ ਗਿਣਤੀ ਹੈ।