15ਵੇਂ ਹਫਤੇ ਚ’ ਦਾਖਲ ਹੋਇਆ ਬਿੱਲ ਵਿਰੋਧੀ ਅਦੋਲਨ

0
453
Hong Kong protest 2019

ਹਾਂਗਕਾਂਗ(ਪਚਬ):ਹਾਂਗਕਾਂਗ ਵਿਚ ਪਿਛਲੇ 15 ਹਫਤੇ ਤੋਂ ਚੱਲ ਰਿਹਾ ਹਵਾਲਗੀ ਬਿੱਲ ਵਿਰੋਧੀ ਅਦਾਲਤ ਹੋਰ ਹਿੰਸਕ ਹੁੰਦਾ ਜਾ ਰਿਹਾ ਹੈ, ਭਾਵੇ ਕਿ ਇਸ ਵਿਵਾਦਤ ਬਿੱਲ ਨੂੰ ਸਰਕਾਰ ਵਾਪਸ ਲੈ ਚੁੱਕੀ ਹੈ।ਅਦੋਲਨ ਕਰਨ ਵਾਲੇ ਆਪਣੀਆਂ 5 ਮੰਗਾਂ ਮੰਨੇ ਜਾਣ ਲੀ ਵਜਿੱਦ ਹਨ।
ਐਤਵਾਰ ਨੂੰ ਲੋਕਤੰਤਰ ਦੀ ਮੰਗ ਕਰ ਰਹੇ ਮੁਜ਼ਾਹਰਾਕਾਰੀਆਂ ਤੇ ਪੁਲਿਸ ਵਿਚਕਾਰ ਮੁੜ ਟਕਰਾਅ ਹੋਇਆ। ਸਰਕਾਰੀ ਮੱਖ ਦਫਤਰ ‘ਚ ਵੜਨ ਦੀ ਕੋਸ਼ਿਸ਼ ਕਰ ਰਹੇ ਮੁਜ਼ਾਹਰਾਕਾਰੀਆਂ ਨੂੰ ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਟਕਰਾਅ ਸ਼ੁਰੂ ਹੋ ਗਿਆ। ਪੁਲਿਸ ਨੇ ਲਾਠੀਚਾਰਜ ਦੇ ਨਾਲ ਅੱਥਰੂ ਗੈਸ ਦੇ ਗੋਲ਼ੇ ਤੇ ਪਾਣੀ ਦੀ ਬੁਛਾੜ ਛੱਡੀ ਤਾਂ ਮੁਜ਼ਾਹਰਾਕਾਰੀਆਂ ਨੇ ਪੱਥਰ ਤੇ ਪੈਟਰੋਲ ਬੰਬ ਚਲਾਏ।

ਕੁਝ ਮੁਜ਼ਾਹਰਾਕਾਰੀ  ਨੇ ਪੈਟਰੋਲ ਬੰਬ ਸੁੱਟੇ। ਉਸ ਲਾਲ ਬੈਨਰ ਨੂੰ ਹੇਠਾਂ ਸੁੱਟ ਕੇ ਅੱਗ ਲਗਾ ਦਿੱਤੀ ਜਿਸ ‘ਚ ਇਕ ਅਕਤੂਬਰ ਨੂੰ ਚੀਨ ਗਣਰਾਜ ਦੀ 70ਵੀਂ ਵਰ੍ਹੇਗੰਢ ‘ਤੇ ਸਮਾਰੋਹ ਮਨਾਉਣ ਦੀ ਸੂਚਨਾ ਲਿਖੀ ਸੀ। ਇਕ ਸਥਾਨ ‘ਤੇ ਨੀਲੇ ਪਾਣੀ ਦੀ ਬੁਛਾੜ ਕਰ ਰਹੀ ਵਾਟਰ ਮਸ਼ੀਨ ‘ਤੇ ਸੁੱਟੇ ਗਏ ਪੈਟਰੋਲ ਬੰਬ ਨਾਲ ਅੱਗ ਲੱਗ ਗਈ, ਇਸ ਤੋਂ ਬਾਅਦ ਉੱਥੇ ਮੌਜੂਦ ਫਾਇਰ ਬਿ੍ਗੇਡ ਨੇ ਅੱਗ ‘ਤੇ ਕਾਬੂ ਪਾਇਆ। ਐਤਵਾਰ ਨੂੰ ਕਈ ਥਾਵਾਂ ‘ਤੇ ਭੜਕੀ ਹਿੰਸਾ ਤੋਂ ਬਾਅਦ ਪੁਲਿਸ ਨੇ ਮੁਜ਼ਾਹਰਾਕਾਰੀਆਂ ਨੂੰ ਆਪਣੀਆਂ ਗ਼ੈਰ ਕਾਨੂੰਨੀ ਸਰਗਰਮੀਆਂ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ। ਇਕਜੁਟ ਲੋਕਤੰਤਰ ਹਮਾਇਤੀਆਂ ਦੀਆਂ ਸਰਗਰਮੀਆਂ ਰੋਕਣ ਲਈ ਐਤਵਾਰ ਨੂੰ ਚੀਨ ਹਮਾਇਤੀ ਗੁੱਟ ਨਹੀਂ ਦਿਸੇ। ਚੀਨ ਹਮਾਇਤੀ ਗੁੱਟ ਸ਼ਨਿਚਰਵਾਰ ਨੂੰ ਕਈ ਥਾਵਾਂ ‘ਤੇ ਨਜ਼ਰ ਆਏ ਸਨ ਤੇ ਉਨ੍ਹਾਂ ਨੇ ਲੋਕਤੰਤਰ ਹਮਾਇਤੀਆਂ ਨਾਲ ਭਿੜਨ ਦੀ ਕੋਸ਼ਿਸ਼ ਵੀ ਕੀਤੀ ਸੀ। ਇਸ ਤੋਂ ਇਲਾਵਾ ਨਾਰਥ ਪੁਇਟ ਏਰੀਏ ਵਿਚ ਵਿਖਾਵਾਕਰੀਆਂ ਅਤੇ ਚੀਨੀ ਪੱਖੀ ਲੋਕਾਂ ਵਿਚਕਾਰ ਕਈ ਵਾਰ ਝੜਪਾਂ ਹੋਈਆ ਜਿਨਾਂ ਵਿਚ 8 ਦੇ ਜਖਮੀਂ ਹੋਣ ਦੀ ਖਬਰ ਹੈ ਇਨਾਂ ਵਿਚੋ 3 ਦੀ ਹਾਲਤ ਗਭੀਰ ਦੱਸੀ ਗਈ ਹੈ।

ਹਾਂਗਕਾਂਗ ‘ਚ ਚੀਨ ਨਾਲ ਹਵਾਲਗੀ ਸੰਧੀ ਕਰਨ ਦੇ ਮਤੇ ਦੇ ਵਿਰੋਧ ‘ਚ ਤਿੰਨ ਮਹੀਨੇ ਪਹਿਲਾਂ ਅੰਦੋਲਨ ਦੀ ਸ਼ੁਰੂਆਤ ਹੋਈ ਸੀ। ਇਸ ਤੋਂ ਬਾਅਦ ਉਸ ਨਾਲ ਚਾਰ ਹੋਰ ਮੰਗਾਂ ਵੀ ਜੁੜ ਗਈਆਂ। ਇਨ੍ਹਾਂ ‘ਚ ਸਭ ਤੋਂ ਪ੍ਰਮੁੱਖ ਮੰਗ ਹਾਂਗਕਾਂਗ ‘ਚ ਲੋਕਤੰਤਰ ਦੀ ਮੰਗ ਹੈ ਜਿਸਦੇ ਤਹਿਤ ਖ਼ੁਦਮੁਖ਼ਤਾਰ ਖੇਤਰ ‘ਚ ਹਾਂਗਕਾਂਗ ਦਾ ਹੀ ਨਿਵਾਸੀ ਚੋਣ ਲੜ ਕੇ ਸ਼ਾਸਨ ਕਰੇਗਾ। ਚੀਨ ਇਸ ਮੰਗ ਨੂੰ ਆਪਣੇ ਮੁੱਢਲੇ ਢਾਂਚੇ ‘ਤੇ ਵਾਰ ਮੰਨਦਾ ਹੈ ਤੇ ਇਸਦੇ ਲਈ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਦੇ ਅੰਦੋਲਨਕਾਰੀਆਂ ਦੀ ਹਮਾਇਤ ਨੂੰ ਜ਼ਿੰਮੇਵਾਰ ਮੰਨਦਾ ਹੈ।