ਵਿਸ਼ਵ ਸਿਹਤ ਸੰਗਠਨ ਮੁਤਾਬਿਕ ਇਸ ਗੇਮ ਦੀ ਆਦਤ ਕਾਫ਼ੀ ਖ਼ਤਰਨਾਕ ਹੈ। ਡਿਜੀਟਲ ਦੁਨੀਆ ‘ਚ ਇਹ ਨਵੀਂ ਆਦਤ ਹੈ ਜਿਸ ਨਾਲ ਰਿਸ਼ਤੇ ਵੀ ਤਿੜਕ ਰਹੇ ਹਨ। ਪਬਜੀ ਗੇਮ ਖੇਡਣ ਨਾਲ ਮਾਨਸਿਕ ਹਾਲਤ ਵੀ ਖ਼ਰਾਬ ਹੋ ਜਾਂਦੀ ਹੈ। ਬੱਚੇ ਦਿਨੋ ਦਿਨ ਇਸ ਨਾਲ ਬਿਮਾਰ ਹੋ ਰਹੇ ਹਨ। ਇਨ੍ਹਾਂ ਗੇਮਜ਼ ਕਾਰਨ 2018 ‘ਚ ਤਲਾਕ ਦੀਆਂ ਕਰੀਬ 200 ਪਟੀਸ਼ਨਾਂ ਦਾਇਰ ਹੋਈਆਂ ਹਨ। ਮਨੋਰੋਗ ਮਾਹਿਰ ਡਾ. ਸਤੀਸ਼ ਕਪੂਰ ਅਨੁਸਾਰ ਪਬਜੀ ਗੇਮ ਮਨੁੱਖੀ ਸਰੀਰ ਲਈ ਬਹੁਤ ਖ਼ਤਰਨਾਕ ਹੈ। ਕਿਉਂਕਿ ਇਸ ਨਾਲ ਜ਼ਿੰਦਗੀ ਪ੍ਰਤੀ ਪਿਆਰ ਹੋਣ ਦੀ ਬਜਾਏ ਮੋਹ ਭੰਗ ਹੁੰਦਾ ਜਾਂਦਾ ਹੈ। ਇਕ ਵਾਰ ਜਿਹੜਾ ਵਿਅਕਤੀ ਇਸ ਗੇਮ ਦਾ ਸ਼ਿਕਾਰ ਹੋ ਜਾਂਦਾ ਹੈ ਉਹ ਆਸਾਨੀ ਨਾਲ ਇਸ ਤੋਂ ਛੁਟਕਾਰਾ ਨਹੀਂ ਪਾ ਸਕਦਾ। ਇਸ ਦੇ ਇਲਾਵਾ ਪਬਜੀ ਕਾਰਨ ਵਿਵਹਾਰ ‘ਚ ਅਨੋਖੀ ਤਬਦੀਲੀ ਆ ਜਾਂਦੀ ਹੈ ਅਤੇ ਅੱਖਾਂ ਦੇ ਰੋਗ ਹੋਣ ਦਾ ਖ਼ਤਰਾ ਵਧ ਜਾਂਦਾ ਹੈ।