ਕੀ ਬੰਦ ਹੋਣਗੇ 2000 ਰੁਪਏ ਦੇ ਨੋਟ?

0
305

ਨਵੀਂ ਦਿੱਲੀ : ਦੋ ਸਾਲ ਪਹਿਲਾਂ ਨੋਟਬੰਦੀ ਮਗਰੋਂ ਜਾਰੀ ਕੀਤੇ ਗਏ 2000 ਰੁਪਏ ਦੇ ਨੋਟਾਂ ਦੀ ਛਪਾਈ ਘੱਟਦੇ ਪੱਧਰ ਤੇ ਪੁੱਜ ਗਈ ਹੈ। ਵਿੱਤ ਮੰਤਰਾਲੇ ਦੇ ਇੱਕ ਸਿਖਰ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰ ਸਰਕਾਰ ਨੇ 8 ਨਵੰਬਰ 2016 ਨੂੰ 500 ਅਤੇ 1000 ਰੁਪਏ ਦੇ ਨੋਟਾਂ ਨੂੰ ਚਲਨ ਤੋਂ ਬਾਹਰ ਕਰ ਦਿੱਤਾ ਸੀ। ਇਸ ਮਗਰੋਂ ਰਿਜ਼ਰਵ ਬੈਂਕ ਨੇ 500 ਦੇ ਨਵੇਂ ਨੋਟਾਂ ਦੇ ਨਾਲ ਹੀ 2000 ਰੁਪਏ ਦਾ ਵੀ ਨਵਾਂ ਨੋਟ ਜਾਰੀ ਕੀਤਾ।

ਇੱਕ ਅਧਿਕਾਰੀ ਮੁਤਾਬਕ ਰਿਜ਼ਰਵ ਬੈਂਕ ਅਤੇ ਸਰਕਾਰ ਸਮੇਂ-ਸਮੇਂ ਤੇ ਕਰੰਸੀ ਦੀ ਛਪਾਈ ਦੀ ਮਾਤਰਾ ਤੇ ਫੈਸਲਾ ਕਰਦੇ ਹਨ। ਇਸਦਾ ਫੈਸਲਾ ਚਲਨ ਚ ਮੁਦਰਾ ਦੀ ਮੌਜੂਦਗੀ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ। ਅਧਿਕਾਰੀ ਮੁਤਾਬਕ 2000 ਰੁਪਏ ਦੇ ਨੋਟਾਂ ਦੀ ਛਪਾਈ ਹੁਣ ਕਾਫੀ ਘੱਟ ਕਰ ਦਿੱਤੀ ਗਈ ਹੈ ਤੇ ਇਸਨੂੰ ਹੋਰ ਵੀ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ।