ਹਾਂਗਕਾਂਗ ਵਲੋਂ ਰੋਮੀ ਦੀ ਭਾਰਤ ਹਵਾਲਗੀ ਨੂੰ ਮਨਜ਼ੂਰੀ

0
1068

ਹਾਂਗਕਾਂਗ -ਨਾਭਾ ਜੇਲ੍ਹ ਬਰੇਕ ਕਾਂਡ ਦੇ ਸ਼ੱਕੀਮੁੱਖ ਸਾਜਿਸ਼ਕਰਤਾ ਰਮਨਜੀਤ ਸਿੰਘ ਰੋਮੀ ਦੀ ਭਾਰਤ ਹਲਾਵਗੀ ਨੂੰ ਹਾਂਗਕਾਂਗ ਮੁਖੀ ਕੈਰੀ ਲੈਮ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ | ਹਾਂਗਕਾਂਗ ਮੁਖੀ ਵਲੋਂ ਰੋਮੀ ਦੀ ਭਾਰਤ ਹਵਾਲਗੀ ਦੇ ਹੁਕਮ ‘ਤੇ 11 ਸਤੰਬਰ ਨੂੰ ਦਸਤਖ਼ਤ ਕਰਦਿਆਂ ਸਬੰਧਿਤ ਅਥਾਰਟੀ ਨੂੰ ਅਗਲੇਰੀ ਕਾਰਵਾਈ ਲਈ ਮਨਜ਼ੂਰੀ ਦਿੱਤੀ ਗਈ | ਇੱਥੇ ਜ਼ਿਕਰਯੋਗ ਹੈ ਕਿ ਈਸਟਰਨ ਕੋਰਟ ਹਾਂਗਕਾਂਗ ਵਲੋਂ ਭਾਰਤ ਵਿਚ ਨਾਭਾ ਜੇਲ੍ਹ ਤੋੜਨ, ਅੱਤਵਾਦੀ ਕਾਰਵਾਈਆਂ ਲਈ ਫੰਡਿੰਗ, ਸਿਆਸੀ ਹੱਤਿਆਵਾਂ ਵਿਚ ਸ਼ਮੂਲੀਅਤ ਅਤੇ ਅੰਤਰ ਰਾਸ਼ਟਰੀ ਅੱਤਵਾਦੀ ਜਥੇਬੰਦੀਆਂ ਨਾਲ ਸਬੰਧ ਰੱਖਣ ਦੇ ਦੋਸ਼ਾਂ ਅਧੀਨ ਭਾਰਤ ਸਰਕਾਰ ਦੀ ਮੰਗ ‘ਤੇ ਰੋਮੀ ਦੀ ਭਾਰਤ ਹਵਾਲਗੀ ਲਈ ਹਾਂਗਕਾਂਗ ਮੁਖੀ ਦੀ ਮਨਜ਼ੂਰੀ ਨੂੰ ਜ਼ਰੂਰੀ ਕਰਾਰ ਦਿੰਦਿਆਂ 3 ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ | ਰੋਮੀ ਦੇ ਵਕੀਲਾਂ ਵਲੋਂ ਰੋਮੀ ਦੀ ਭਾਰਤ ਹਵਾਲਗੀ ਨੂੰ ਅਦਾਲਤ ‘ਚ ਚੁਣੌਤੀ ਦਿੱਤੀ ਜਾਵੇਗੀ |