ਦਿਨ ‘ਚ ਅੱਧੇ ਘੰਟੇ ਤੋਂ ਵੱਧ ਸਮਾਂ ਮੋਬਾਈਲ ਫੋਨ ਵਰਤਣਾ ਖਤਰਨਾਕ

0
365

ਅਲੀਗੜ੍ਹ: ਦਿਨ ‘ਚ ਅੱਧੇ ਘੰਟੇ ਤੋਂ ਵੱਧ ਸਮਾਂ ਮੋਬਾਈਲ ਫੋਨ ‘ਤੇ ਬਤੀਤ ਕਰਨ ਨਾਲ ਦਿਮਾਗੀ ਕੈਂਸਰ ਹੋ ਸਕਦਾ ਹੈ। ਇਹ ਖੁਲਾਸਾ ਆਈਆਈਟੀ ਬੰਬੇ ਦੇ ਪ੍ਰੋਫੈਸਰ ਗਿਰੀਸ਼ ਕੁਮਾਰ ਨੇ ਕੀਤਾ ਹੈ। ਉਨ੍ਹਾਂ ਨੇ ਮੋਬਾਈਲ ਰੈਡੀਏਸ਼ਨ ਦੇ ਖਤਰਿਆਂ ਸਬੰਧੀ ਵਿਸ਼ੇ ‘ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫੋਨ ਦੀ ਜ਼ਿਆਦਾ ਵਰਤੋਂ ਬੇਹੱਦ ਖ਼ਤਰਨਾਕ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਆਪਣੇ ਸੰਬੋਧਨ ‘ਚ ਪ੍ਰੋਫਸਰ ਗਿਰੀਸ਼ ਨੇ ਕਿਹਾ ਕਿ ਉਨ੍ਹਾਂ ਭਾਰਤ ਸਰਕਾਰ ਨੂੰ ਰਿਪੋਰਟ ਜਮ੍ਹਾ ਕਰਵਾ ਦਿੱਤੀ ਹੈ। ਇਸ ‘ਚ ਉਨ੍ਹਾਂ ਦੱਸਿਆ ਕਿ ਮੋਬਾਈਲ ਤੋਂ ਨਿਕਲਣ ਵਾਲੇ ਮੁਕਤ ਕਣਾਂ ਨਾਲ ਮਰਦਾਂ ਦੀ ਸਰੀਰਕ ਸਮਰੱਥਾ ਨੂੰ ਨੁਕਸਾਨ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਛੋਟੇ ਬੱਚੇ ਮੋਬਾਈਲ ਦੀ ਜ਼ਿਆਦਾ ਵਰਤੋਂ ਕਰਦੇ ਹਨ ਤਾਂ ਉਹ ਰੇਡੀਏਸ਼ਨ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਖੋਪੜੀ ਕਾਫੀ ਨਰਮ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੋਬਾਈਲ ਫੋਨ ਦਰੱਖਤਾਂ ਲਈ ਵੀ ਖਤਰਨਾਕ ਹੈ।
ਉਨ੍ਹਾਂ ਕਿਹਾ ਕਿ ਸਮਾਰਟਫੋਨ ਦੀ ਵਰਤੋਂ ਨਾਲ ਦਿਮਾਗੀ ਕੈਂਸਰ ਦੀ ਸੰਭਾਵਨਾ 400% ਤੱਕ ਵਧ ਜਾਂਦੀ ਹੈ। ਇਸ ਦਾ ਰੈਡੀਏਸ਼ਨ ਮਨੁੱਖਾਂ ਦੇ ਡੀਐਨਏ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਨਾਲ ਅਲਜਾਇਮਰ ਜਿਹੇ ਰੋਗ ਹੋ ਸਕਦੇ ਹਨ।