ਵਿਵਾਦਾਂ ‘ਚ ਰਹਿਣ ਵਾਲੇ ਬਾਬੇ

0
265

ਆਸਾਰਾਮ ਤੋਂ ਪਹਿਲਾਂ ਵੀ ਦੇਸ਼ ਦੇ ਕਈ ਬਾਬਿਆਂ ‘ਤੇ ਗੰਭੀਰ ਦੋਸ਼ ਲੱਗ ਚੁੱਕੇ ਹਨ। ਇਸ ਸੂਚੀ ‘ਚ ਰਾਮ ਰਹੀਮ, ਰਾਮਪਾਲ, ਨਿੱਤਿਆਨੰਦ ਸਵਾਮੀ, ਇੱਛਾਧਾਰੀ ਭੀਮਾਨੰਦ, ਚੰਦਰਾਸਵਾਮੀ ਤੇ ਪ੍ਰੇਮਾਨੰਦ ਵਰਗੇ ਬਾਬੇ ਸ਼ਾਮਿਲ ਹਨ।
ਰਾਮ ਰਹੀਮ
ਡੇਰਾ ਸਰਸਾ ਮੁਖੀ ਰਾਮ ਰਹੀਮ ਨੂੰ 28 ਅਗਸਤ 2017 ਨੂੰ ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ ਨੇ ਸਾਧਵੀਆਂ ਨਾਲ ਜਬਰ ਜਨਾਹ ਦੇ ਮਾਮਲੇ ‘ਚ 10-10 ਸਾਲ ਦੀ ਸਜ਼ਾ ਸੁਣਾਈ ਸੀ।
ਰਾਮਪਾਲ
ਰਾਮਪਾਲ ਦੇਸ਼ਧ੍ਰੋਹ ਦੇ ਮਾਮਲੇ ‘ਚ ਫ਼ਿਲਹਾਲ ਹਿਸਾਰ ਜੇਲ੍ਹ ‘ਚ ਬੰਦ ਹੈ। ਉਸ ‘ਤੇ ਵੀ  ਕਈ ਗੰਭੀਰ ਦੋਸ਼ ਲੱਗੇ ਹਨ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਦ ਉਸ ਦੇ ਸਤਲੋਕ ਆਸ਼ਰਮ ਦੀ ਤਲਾਸ਼ੀ ਲਈ ਗਈ ਸੀ ਤਾਂ ਉੱਥੋਂ ਨਸ਼ੀਲੀਆਂ ਦਵਾਈਆਂ ਬਰਾਮਦ ਹੋਈਆਂ ਸੀ।
ਇੱਛਾਧਾਰੀ ਉਰਫ ਭੀਮਾਨੰਦ
ਇੱਛਾਧਾਰੀ ਉਰਫ ਭੀਮਾਨੰਦ ਨੂੰ ਸਾਲ 2010 ‘ਚ ਦਿੱਲੀ ਪੁਲਿਸ ਨੇ ਆਪਣੇ ਆਸ਼ਰਮ ‘ਚ ਇਤਰਾਜ਼ਯੋਗ ਰੈਕੇਟ ਚਲਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਸੀ। ਉਸ ਦੇ ਇਸ ਰੈਕੇਟ ‘ਚ 600 ਦੇ ਕਰੀਬ ਹਾਈ ਪ੍ਰੋਫਾਈਲ ਲੜਕੀਆਂ ਸ਼ਾਮਿਲ ਸੀ। ਫ਼ਿਲਹਾਲ ਉਸ ਨੂੰ ਪੁਲਿਸ ਨੇ ਧੋਖਾਧੜੀ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ।
ਨਿੱਤਿਆਨੰਦ ਸਵਾਮੀ
ਸਵਾਮੀ ਨਿੱਤਿਆਨੰਦ ਦਾ ਨਾਂਅ 2010 ‘ਚ ਇਕ ਇਤਰਾਜ਼ਯੋਗ ਸੀ. ਡੀ. ਸੈਕੰਡਲ ‘ਚ ਸਾਹਮਣੇ ਆਇਆ ਸੀ। ਬੈਂਗਲੁਰੂ ‘ਚ ਉਸ ਦੇ ਆਸ਼ਰਮ ‘ਤੇ ਛਾਪਾ ਮਾਰਨ ਤੋਂ ਬਾਅਦ ਉੱਥੋਂ ਕਈ ਅਸ਼ਲੀਲ ਸਮੱਗਰੀ ਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਸੀ। ਜਿਸ ਤੋਂ ਬਾਅਦ ਨਿੱਤਿਆਨੰਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਹਾਲਾਂਕਿ ਬਾਅਦ ‘ਚ ਉਸ ਨੂੰ ਜ਼ਮਾਨਤ ਮਿਲ ਗਈ ਸੀ।
ਚੰਦਰਾਸਵਾਮੀ
ਸਾਬਕਾ ਪ੍ਰਧਾਨ ਮੰਤਰੀ ਪੀ. ਵੀ. ਨਰਸਿਮਾ ਰਾਓ ਦੇ ਨਜ਼ਦੀਕੀ ਸਲਾਹਕਾਰ ਮੰਨੇ ਜਾਣ ਵਾਲੇ ਚੰਦਰਾਸਵਾਮੀ ‘ਤੇ ਵੀ ਕਈ ਗੰਭੀਰ ਦੋਸ਼ ਲੱਗੇ ਸਨ। ਉਸ ‘ਤੇ ਰਾਜੀਵ ਗਾਂਧੀ ਦੀ ਹੱਤਿਆ ਦੀ ਸਾਜਿਸ਼ ਰਚਣ, ਹਥਿਆਰਾਂ ਦੀ ਦਲਾਲੀ ਤੇ ਹਵਾਲਾ ਕਾਰੋਬਾਰ ਅਜਿਹੇ ਦੋਸ਼ ਲੱਗੇ ਸਨ।
ਸਵਾਮੀ ਪ੍ਰੇਮਾਨੰਦ
ਸਵਾਮੀ ਪ੍ਰੇਮਾਨੰਦ ਨੂੰ 13 ਲੜਕੀਆਂ ਨਾਲ ਜਬਰ ਜਨਾਹ ਕਰਨ ਦਾ ਦੋਸ਼ੀ ਪਾਇਆ ਗਿਆ ਸੀ।