ਚੰਡੀਗੜ੍ਹ: ਸੂਬੇ ਦੇ ਉੱਚ ਸਿੱਖਿਆ ਮੰਤਰੀ 10ਵੀਂ ਪਾਸ ਹਨ ਜਦਕਿ ਸਕੂਲ ਸਿੱਖਿਆ ਮੰਤਰੀ 12ਵੀਂ ਪਾਸ ਹਨ। ਨਵੇਂ ਕੈਬਨਿਟ ਮੰਤਰੀਆਂ ਲਈ ਪੋਰਟਫੋਲੀਓ ਦੀ ਵੰਡ ਵਿੱਚ ਮਲੇਰਕੋਟਲਾ ਵਿਧਾਇਕ ਰਜ਼ੀਆ ਸੁਲਤਾਨਾ ਨੇ ਉੱਚ ਸਿੱਖਿਆ ਤੇ ਅੰਮ੍ਰਿਤਸਰ (ਕੇਂਦਰੀ) ਵਿਧਾਇਕ ਓਪੀ ਸੋਨੀ ਨੇ ਸਕੂਲ ਸਿੱਖਿਆ ਮੰਤਰੀ ਦਾ ਅਹੁਦਾ ਹਾਸਲ ਕੀਤਾ ਹੈ।
ਪਹਿਲਾਂ ਇਹ ਦੋਵੇਂ ਵਿਭਾਗ ਦੀਨਾਨਗਰ ਤੋਂ ਵਿਧਾਇਕ ਅਰੁਣਾ ਚੌਧਰੀ ਕੋਲ ਸਨ ਜਿਨ੍ਹਾਂ ਗਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੋਈ ਸੀ। ਹੁਣ, ਪੋਰਟਫੋਲੀਓ ਵਿੱਚ ਇਸ ਕਾਰਜਭਾਰ ਨੂੰ ਦੋ ਮੰਤਰੀਆਂ ਵਿਚਕਾਰ ਵੰਡਿਆ ਗਿਆ ਹੈ। ਪੰਜ ਵਾਰ ਵਿਧਾਇਕ ਬਣੇ ਓਪੀ ਸੋਨੀ ਨੂੰ ਕੈਬਨਿਟ ਵਿੱਚ ਸ਼ਾਮਲ ਕਰਦਿਆਂ ਸਕੂਲ ਸਿੱਖਿਆ ਮੰਤਰੀ ਬਣਾਇਆ ਗਿਆ ਹੈ। ਤਿੰਨ ਵਾਰ ਵਿਧਾਇਕ ਰਜ਼ੀਆ ਸੁਲਤਾਨਾ ਪਹਿਲਾਂ ਪੀਡਬਲਿਊਡੀ ਤੇ ਸੋਸ਼ਲ ਸਕਿਉਰਿਟੀ ਵਿਭਾਗ ਸੰਭਾਲ ਰਹੇ ਸਨ।