ਚੰਡੀਗੜ੍:ਪੰਜਾਬ ਵਿੱਚ ਹੁਣ ਨਸ਼ਾ ਕਰਨ ਵਾਲੇ ਲੋਕਾਂ ਦਾ ਅਸਲਾ ਲਾਇਸੈਂਸ ਰੀਨਿਊ ਨਹੀਂ ਹੋਵੇਗਾ।
ਪੰਜਾਬੀ ਟ੍ਰਿਬਿਊਨ ਵਿੱਚ ਛਪੀ ਖ਼ਬਰ ਮੁਤਾਬਿਕ ਸਿਰਫ਼ ਅਜਿਹੋ ਲੋਕਾਂ ਦੇ ਲਾਇਸੈਂਸ ਹੀ ਰੀਨਿਊ ਕੀਤੇ ਜਾਣਗੇ ਜਿਹੜੇ ਨਸ਼ਾ ਮੁਕਤ ਹੋਣਗੇ।
ਗ੍ਰਹਿ ਵਿਭਾਗ ਪੰਜਾਬ ਨੇ ਨਵੇਂ ਹੁਕਮ ਜਾਰੀ ਕੀਤੇ ਹਨ, ਜਿਨ੍ਹਾਂ ਤਹਿਤ ਅਸਲਾ ਲਾਇਸੈਂਸ ਰੀਨਿਊ ਕਰਵਾਉਣ ਲਈ ਡੋਪ ਟੈਸਟ ਲਾਜ਼ਮੀ ਹੋਵੇਗਾ।