ਐਨ ਆਰ ਆਈ ਹੁਣ ਈ. ਡੀ. ਦੇ ਰਡਾਰ ਤੇ

0
258

ਮੁੰਬਈ— ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਬੈਂਕ ਖਾਤਿਆਂ ‘ਚ ਸ਼ੱਕੀ ਫੰਡ ਟਰਾਂਸਫਰ ਦੇ ਮਾਮਲੇ ‘ਚ ਐੱਨ. ਆਰ. ਆਈਜ਼. ਨੂੰ ਨੋਟਿਸ ਭੇਜਣਾ ਸ਼ੁਰੂ ਕੀਤਾ ਹੈ। ਜਾਣਕਾਰੀ ਮੁਤਾਬਕ ਪਿਛਲੇ ਤਿੰਨ ਮਹੀਨਿਆਂ ‘ਚ 50 ਐੱਨ. ਆਰ. ਆਈਜ਼ ਨੂੰ ਈ. ਡੀ. ਨੇ ਨੋਟਿਸ ਭੇਜੇ ਹਨ। ਭਾਰਤੀ ਪਾਸਪੋਰਟ ਧਾਰਕ ਹੋਣ ਦੇ ਨਾਤੇ, ਇਨ੍ਹਾਂ ‘ਚੋਂ ਕੋਈ ਵੀ ਵਿਅਕਤੀ ਕਾਲਾ ਧਨ ਰੋਕੂ ਕਾਨੂੰਨ ਤਹਿਤ ਜਾਰੀ ਕੀਤੇ ਗਏ ਨੋਟਿਸਾਂ ਨੂੰ ਅਣਦੇਖਿਆ ਨਹੀਂ ਕਰ ਸਕਦਾ। ਇਨ੍ਹਾਂ ‘ਚ ਐੱਨ. ਆਰ. ਆਈਜ਼. ਕੋਲੋਂ ਪੈਸੇ ਦੇ ਸਰੋਤ ਬਾਰੇ ਪੁੱਛਿਆ ਗਿਆ ਹੈ, ਜੋ ਉਨ੍ਹਾਂ ਨੇ ਬੈਂਕ ਖਾਤਿਆਂ ਜ਼ਰੀਏ ਘੁਮਾਏ ਹਨ। ਕੁਝ ਮਾਮਲਿਆਂ ‘ਚ ਉਨ੍ਹਾਂ ਨੂੰ ਡਾਇਰੈਕਟੋਰੇਟ ਦੇ ਕਿਸੇ ਅਧਿਕਾਰੀ ਸਾਹਮਣੇ ਪੇਸ਼ ਹੋਣ ਨੂੰ ਵੀ ਕਿਹਾ ਗਿਆ ਹੈ। ਜਿਨ੍ਹਾਂ ਲੋਕਾਂ ਨੂੰ ਨੋਟਿਸ ਭੇਜਿਆ ਗਿਆ ਹੈ, ਉਨ੍ਹਾਂ ‘ਚ ਕਈ ਲੋਕ ਸਾਲਾਂ ਤੋਂ ਵਿਦੇਸ਼ ‘ਚ ਹਨ। ਇਸ ਦੌਰਾਨ ਉਨ੍ਹਾਂ ਨੇ ਭਾਰਤ ‘ਚ ਜਾਇਦਾਦ, ਫਿਕਸਡ ਡਿਪਾਜ਼ਿਟ, ਸ਼ੇਅਰਾਂ ਅਤੇ ਹੋਰ ਕਈ ਜਗ੍ਹਾ ਪੈਸਾ ਨਿਵੇਸ਼ ਕੀਤਾ ਹੈ। ਇਸ ਨਿਵੇਸ਼ ਨੂੰ ਇਹ ਲੋਕ ਸਮੇਂ-ਸਮੇਂ ‘ਤੇ ਜਾਂ ਤਾਂ ਲਾਭ ਕਮਾ ਕੇ ਕਢਾ ਲੈਂਦੇ ਹਨ, ਜਾਂ ਫਿਰ ਵੇਚ ਦਿੰਦੇ ਹਨ ਅਤੇ ਪੈਸੇ ਨੂੰ ਵਿਦੇਸ਼ ਦੇ ਆਪਣੇ ਖਾਤੇ ‘ਚ ਟਰਾਂਸਫਰ ਕਰਦੇ ਹਨ। ਜਾਂਚ ਏਜੰਸੀਆਂ ਦੀ ਕਾਰਵਾਈ ਤੋਂ ਜਾਣੂ ਸੂਤਰਾਂ ਮੁਤਾਬਕ, ਇਹ ਸਾਰੇ ਫੰਡ ਪਾਕਿ-ਸਾਫ ਨਹੀਂ ਹਨ।

 ਈ. ਡੀ. ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਮਾਮਲੇ ਅਜਿਹੇ ਹਨ, ਜਿਨ੍ਹਾਂ ‘ਚ ਕਮਾਈ ਦੇ ਸਰੋਤ ਦਾ ਪਤਾ ਨਹੀਂ ਹੈ, ਮਨਜ਼ੂਰੀ ਤੋਂ ਜ਼ਿਆਦਾ ਰਕਮ ਭਾਰਤ ਭੇਜੀ ਗਈ ਹੈ, ਪੈਸਾ ਜ਼ਮੀਨ ਦੇ ਵਪਾਰ ‘ਚ ਲਗਾਇਆ ਗਿਆ ਹੈ। ਕੁਝ ਮਾਮਲਿਆਂ ‘ਚ ਰਾਊਂਡ ਟ੍ਰਿਪਿੰਗ ਦਾ ਵੀ ਸ਼ੱਕ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਫਾਈਨਾਂਸ਼ਲ ਇੰਟੈਲੀਜੈਂਸ ਯੂਨਿਟ ਤੋਂ ਮਿਲੇ ਅਲਰਟ ਦੇ ਆਧਾਰ ‘ਤੇ ਕੰਮ ਕਰ ਰਹੇ ਹਾਂ। ਸਰਕਾਰ ਦੀ ਫਾਈਨਾਂਸ਼ਲ ਇੰਟੈਲੀਜੈਂਸ ਯੂਨਿਟ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਵੱਲੋਂ ਦਿੱਤੇ ਗਏ ਸ਼ੱਕੀ ਲੈਣ-ਦੇਣ ਦੀ ਰਿਪੋਰਟ ਤੋਂ ਜਾਣਕਾਰੀ ਇਕੱਠੀ ਕਰਦੀ ਹੈ ਅਤੇ ਉਨ੍ਹਾਂ ਦੇ ਆਧਾਰ ‘ਤੇ ਜਾਂਚ ਏਜੰਸੀਆਂ ਨੂੰ ਸੂਚਨਾ ਦਿੰਦੀ ਹੈ।