ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਲਈ ਕਾਨੂੰਨ ਇੱਕ ਖੇਡ ਵਾਂਗੂ ਸੀ। ਉਹ ਜਿੱਥੇ ਬਲਾਤਕਾਰ ਤੇ ਕਤਲ ਕਰਨ ਤੋਂ ਨਹੀਂ ਡਰਦਾ ਸੀ, ਉੱਥੇ ਹੀ ਉਸ ਨੇ ਡੇਰੇ ਦੀਆਂ ਇਮਾਰਤਾਂ ਲਈ ਵੀ ਕਾਨੂੰਨ ਦੀ ਇਜਾਜ਼ਤ ਲੈਣੀ ਜ਼ਰੂਰੀ ਨਹੀਂ ਸਮਝੀ। ਡੇਰਾ ਸਿਰਸਾ ਦੇ ਹੈੱਡ ਕੁਆਰਟਰ ਸਿਰਸਾ ਵਿੱਚ ਕੁੱਲ 23 ਇਮਾਰਤਾਂ ਦਾ ਨਿਰਮਾਣ ਹੋਇਆ ਸੀ। ਇਨ੍ਹਾਂ 23 ਇਮਾਰਤਾਂ ਵਿੱਚੋਂ 12 ਨਾਜਾਇਜ਼ ਢੰਗ ਨਾਲ ਬਣਾਈਆਂ ਗਈਆਂ ਹਨ।
ਹਰਿਆਣਾ ਦੇ ਪ੍ਰਿੰਸੀਪਲ ਸੈਕਟਰੀ ਟਾਊਨ ਤੇ ਕੰਟਰੀ ਪਲੈਨਿੰਗ ਦੀ ਰਿਪੋਰਟ ਨੇ ਇਹ ਖੁਲਾਸਾ ਕੀਤਾ ਹੈ। ਇਮਾਰਤਾਂ ਦੇ ਨਿਰਮਾਣ ਦੌਰਾਨ ਡੇਰਾ ਸਿਰਸਾ ਨੇ ਇਮਾਰਤ ਖੜ੍ਹੀ ਕਰਨ ਲਈ ਸਰਕਾਰ ਤੋਂ CLU ਦੀ ਮਨਜੂਰੀ ਨਹੀਂ ਲਈ। ਮੰਗਲਵਾਰ ਨੂੰ ਹਰਿਆਣਾ ਦੇ ਪ੍ਰਿੰਸੀਪਲ ਸੈਕਟਰੀ ਕੰਟਰੀ ਤੇ ਟਾਊਨ ਪਲੈਨਿੰਗ ਵੱਲੋਂ ਹਾਈਕੋਰਟ ਵਿੱਚ ਦਾਇਰ ਕੀਤੀ ਰਿਪੋਰਟ ‘ABP ਸਾਂਝਾ’ ਦੇ ਹੱਥ ਲੱਗੀ।
ਇਸ ਰਿਪੋਰਟ ਵਿੱਚ ਨਾਜਾਇਜ਼ ਇਮਾਰਤਾਂ ਦਾ ਸਪਸ਼ਟ ਵੇਰਵਾ ਹੈ। ਸੱਤ ਸੌ ਏਕੜ ਵਿੱਚ ਫੈਲੇ ਰਾਮ ਰਹੀਮ ਦੇ ਡੇਰੇ ਵਿੱਚ 23 ਇਮਾਰਤਾਂ ਦਾ ਨਿਰਮਾਣ ਕੀਤਾ ਗਿਆ ਸੀ ਪਰ 12 ਇਮਾਰਤਾਂ ਦੀ CLU ਸਰਕਾਰ ਤੋਂ ਪ੍ਰਾਪਤ ਨਹੀਂ ਕੀਤੀ ਗਈ।
ਬਾਬੇ ਦਾ ਫਾਰਮ ਹਾਊਸ 3.5 ਕਿੱਲੇ ਵਿੱਚ ਬਣਿਆ ਗੈਰ ਕਾਨੂੰਨੀ
64 ਕਿੱਲੇ ਵਿੱਚ ਬਾਣੀ ਰਾਮ ਰਹੀਮ ਦੀ ਧਾਰਮਿਕ ਬਿਲਡਿੰਗ ਗੈਰ ਕਨੂੰਨੀ
ਬਾਬੇ ਦਾ ਦੂਜਾ ਫਾਰਮ ਹਾਊਸ ਇੱਕ ਕਿੱਲੇ ਵਿੱਚ ਗੈਰ ਕਾਨੂੰਨੀ
ਤਕਰੀਬਨ ਇੱਕ ਕਿੱਲੇ ਵਿੱਚ ਫੈਲੀ ਬਾਬੇ ਦੀ ਸੱਤਿਆ ਆਯੁਰਵੈਦਿਕ ਫਾਰਮੈਸੀ ਵੀ ਗੈਰ ਕਾਨੂੰਨੀ
ਰਾਮ ਰਹੀਮ ਦੇ ਡੇਰੇ ਵਿੱਚ ਕ੍ਰਿਕਟ ਦਾ ਸਟੇਡੀਅਮ ਵੀ ਗੈਰ ਕਨੂੰਨੀ
ਰਾਹ ਰਹੀਮ ਨੇ ਮਹਿਲਾ ਹੋਸਟਲ ਦੀ ਇਮਾਰਤ ਤਾਂ ਕਨੂੰਨੀ ਤਰੀਕੇ ਨਾਲ ਬਣਾਈ ਪਰ, ਸਾਢੇ ਚਾਰ ਕਿਲੇ ਵਿੱਚ ਫੈਲਿਆ ਮੁੰਡਿਆਂ ਦਾ ਹੋਸਟਲ ਗੈਰ ਕਨੂੰਨੀ ਢੰਗ ਨਾਲ ਬਣਾਇਆ
ਤਕਰੀਬਨ ਸਾਢੇ ਤਿੰਨ ਕਿਲੇ ਵਿੱਚ ਬਣਾਈ ਧਰਮਸ਼ਾਲਾ ਵੀ ਗੈਰ ਕਨੂੰਨੀ ਹੈ।
ਪਹਿਲਾਂ ਜੋ ਧਾਰਮਿਕ ਗੁਦਾਮ ਹੁੰਦਾ ਸੀ ਪਰ ਹੁਣ ਉਹ ਹਨੀਪ੍ਰੀਤ ਤੇ ਬਾਬੇ ਦੀਆਂ ਫ਼ਿਲਮਾਂ ਦਾ ਪੌਣੇ ਦੋ ਕਿੱਲੇ ਵਿੱਚ ਸਟੂਡੀਓ ਹੈ, ਉਹ ਵੀ ਗੈਰ ਕਨੂੰਨੀ
ਧਾਰਮਿਕ ਦਫਤਰ ਵੀ ਗੈਰ ਕਨੂੰਨੀ,ਸਬਜ਼ੀਆਂ ਦੇ ਗੁਦਾਮ,ਸਾਬਣ ਦਾ ਗੁਦਾਮ,ਖਾਣੇ ਦਾ ਗੁਦਾਮ
ਰਿਪੋਰਟ ਮੁਤਾਬਕ ਡੇਰਾ ਸਿਰਸਾ ਹੈੱਡਕੁਆਰਟਰ ਵਿੱਚ ਗੈਰ ਕਾਨੂੰਨੀ ਢੰਗ ਨਾਲ ਇਮਾਰਤਾਂ ਦੀ ਉਸਾਰੀ 1995 ਤੋਂ ਚੱਲ ਰਹੀ ਸੀ, ਪਰ ਸਰਕਾਰ ਖਾਨਾਪੂਰਤੀ ਲਈ ਡੇਰੇ ਨੂੰ ਸਿਰਫ ਨੋਟਿਸ ਭੇਜਦੀ ਰਹੀ। ਕਾਰਨ ਦੱਸੋ ਨੋਟਿਸਾਂ ਤੋਂ ਬਾਅਦ ਡੇਰੇ ਨੇ 2004 ਵਿੱਚ ਪਹਿਲੀ CLU ਲਈ ਸਰਕਾਰ ਨੂੰ ਚਿੱਠੀ ਲਿੱਖੀ। ਇਸ ਦੀ ਇਜ਼ਾਜ਼ਤ ਤੁਰੰਤ ਦਿੱਤੀ ਗਈ। ਇਹ ਇਮਾਰਤਾਂ ਵਿੱਚ ਸਕੂਲ, ਡੇਰੇ ਅੰਦਰ ਲੱਗੀਆਂ ਫੈਕਟਰੀਆਂ ਦੇ ਗੁਦਾਮ ਤੇ ਧਾਰਮਿਕ ਸਥਾਨ ਹਨ।