ਪਲਾਸਟਿਕ ਦੀ ਮਲਾਈ ਦਾ ਸੱਚ

0
413

ਕਰਨਾਲ: ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਮਲਾਈ ਕੁਦਰਤੀ ਨਹੀਂ ਜਾਪ ਰਹੀ। ਵੀਡੀਓ ਬਣਾਉਣ ਵਾਲੇ ਮੁਤਾਬਕ ਇਹ ਦੁੱਧ ਮਦਰ ਡੇਅਰੀ ਦਾ ਹੈ ਤੇ ਇਸ ਵਿੱਚ ਪਲਾਸਟਿਕਨੁਮਾ ਮਲਾਈ ਹੈ। ਇਸ ਦਾਅਵੇ ਦੀ ਪੁਸ਼ਟੀ ਲਈ ਅਸੀਂ ਕੌਮੀ ਡੇਅਰੀ ਖੋਜ ਸੰਸਥਾ ਦੇ ਵਿਗਿਆਨੀ ਡਾਰਕਟਰ ਰਾਜਨ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਵੀਡੀਓ ਦੇਖ ਕੇ ਦੱਸਿਆ ਕਿ ਇਹ ਵੀਡੀਓ ਜਾਅਲੀ ਹੈ। ਉਨ੍ਹਾਂ ਇਸ ਦੇ ਕਈ ਕਾਰਨ ਦੱਸੇ।

ਡਾਕਟਰ ਰਾਜਨ ਮੁਤਾਬਕ ਵੀਡੀਓ ਵਿੱਚ ਜੋ ਮਲਾਈ ਦਿਖਾਈ ਜਾ ਰਹੀ ਹੈ, ਉਹ ਕੁਦਰਤੀ ਨਹੀਂ ਪਰ ਦੁੱਧ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੋ ਸਕਦਾ। ਉਨ੍ਹਾਂ ਦੱਸਿਆ ਕਿ ਵੀਡੀਓ ਅਧੂਰੀ ਹੈ ਤੇ ਨਾ ਹੀ ਇਸ ਵਿੱਚ ਦੁੱਧ ਨੂੰ ਉਬਾਲਿਆ ਜਾਂਦਾ ਵਿਖਾਇਆ ਗਿਆ ਹੈ।  ਉਨ੍ਹਾਂ ਦੱਸਿਆ ਕਿ ਕਿਸੇ ਨੇ ਦੁੱਧ ਉੱਪਰ ਪਹਿਲਾਂ ਤੋਂ ਹੀ ਇੱਕ ਝਿੱਲੀ ਰੱਖ ਕੇ ਬਾਅਦ ਵਿੱਚ ਵੀਡੀਓ ਬਣਾਈ ਹੈ, ਜਿਸ ਨੂੰ ਵੇਖ ਕੇ ਅਜਿਹਾ ਲੱਗਦਾ ਹੈ ਕਿ ਦੁੱਧ ‘ਤੇ ਮਲਾਈ ਆ ਗਈ ਹੈ। ਡਾਕਟਰ ਰਾਜਨ ਨੇ ਇਸ ਵੀਡੀਓ ਨੂੰ ਜਾਅਲੀ ਦੱਸਿਆ।